U-19 Final : ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ

09/14/2019 4:02:43 PM

ਨਵੀਂ ਦਿੱਲੀ : ਸ਼੍ਰੀਲੰਕਾ ਦੇ ਕੋਲੰਬੋ ਸਟੇਡੀਅਮ ਵਿਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੰਡਰ-19 ਏਸ਼ੀਆ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ ਜਿਸ ਵਿਚ ਭਾਰਤ ਨੇ ਜਿੱਤ ਦਰਜ ਕਰ ਕੇ ਅੰਡਰ-19 ਏਸ਼ੀਆ ਕੱਪ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ 106 ਦੌੜਾਂ 'ਤੇ ਸਿਮਟ ਗਈ ਸੀ। 107 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਾਲਾਦੇਸ਼ 101 ਦੌਡ਼ਾਂ 'ਤੇ ਢੇਰ ਹੋ ਗਈ। ਇਸ ਰੋਮਾਂਚਕ ਜਿੱਤ ਤੋਂ ਬਾਅਦ ਆਲਰਾਊਂਡਰ ਅਥਰਵਾ ਅੰਕੋਲੇਕਰ ਨੂੰ 'ਮੈਨ ਆਫ ਦਿ ਮੈਚ' ਖਿਤਾਬ ਨਾਲ ਨਵਾਜਿਆ ਗਿਆ।

PunjabKesari

ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ। ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੇ 4 ਬੱਲੇਬਾਜ਼ਾਂ ਨੂੰ 16 ਦੌਡ਼ਾਂ ਦੇ ਅੰਦਰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਵੀ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ 101 ਦੌਡ਼ਾਂ ਬਣਾ ਕੇ ਪੂਰੀ ਟੀਮ ਆਲਆਊਟ ਹੋ ਗਈ। ਭਾਰਤੀ ਟੀਮ ਵੱਲੋ ਸਭ ਤੋਂ ਸਫਲ ਗੇਂਦਬਾਜ਼ ਅਥਰਵਾ ਅੰਕੋਲੇਕਰ ਰਹੇ ਜਿਸ ਨੇ 5 ਵਿਕਟਾਂ ਹਾਸਲ ਕੀਤੀਆਂ। ਇਸ ਸਮੇਂ ਭਾਰਤੀ ਦੇ ਹੱਥੋਂ ਮੈਚ ਜਾ ਚੁੱਕਾ ਸੀ ਪਰ ਅਥਰਵਾ ਨੇ ਆਖਰੀ 2 ਵਿਕਟਾਂ ਹਾਸਲ ਕਰ ਕੇ ਜਿੱਤ ਭਾਰਤ ਦੀ ਝੋਲੀ ਪਾ ਦਿੱਤੀ। ਇਸ ਤੋਂ ਇਲਾਵਾ ਆਕਾਸ਼ ਸਿੰਘ ਨੇ 3 ਵਿਕਟਾਂ ਜਦਕਿ ਵਿਦਿਆ ਪਾਟਿਲ ਅਤੇ ਸੁਸ਼ਾਂਤ ਮਿਸ਼ਰਾ ਨੇ 1-1 ਵਿਕਟ ਹਾਸਲ ਕੀਤੀ।

PunjabKesari

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆ ਚੰਗੀ ਨਹੀਂ ਰਹੀ। ਕੋਈ ਵੀ ਬੱਲੇਬਾਜ਼ 40 ਦੌਡ਼ਾਂ ਦਾ ਅੰਕਡ਼ਾ ਵੀ ਨਹੀਂ ਛੂਹ ਸਕਿਆ। ਕਪਤਾਨ ਧਰੁਵ ਜੁਰੇਲ 33 ਅਤੇ ਕਰਨ ਲਾਲ ਨੇ 37 ਦੌਡ਼ਾਂ ਮਹੱਤਵਪੂਰਨ ਯੋਗਦਾਨ ਦਿੱਤਾ ਜਿਸ ਦੀ ਬਦੌਲਤ ਭਾਰਤ 106 ਦੌਡ਼ਾਂ ਤਕ ਪਹੁੰਚ ਸਕਿਆ।


Related News