U-19 Asia Cup : ਯੂਏਈ ਨੇ ਭਾਰਤ ਨੂੰ ਦਿੱਤਾ 138 ਦੌੜਾਂ ਦਾ ਟੀਚਾ

Wednesday, Dec 04, 2024 - 02:32 PM (IST)

ਸਪੋਰਟਸ ਡੈਸਕ- ਅੰਡਰ19 ਏਸ਼ੀਆ ਕੱਪ ਦੇ ਗਰੁੱਪ ਏ ਦਾ 12ਵਾਂ ਮੈਚ ਅੱਜ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਤੇ ਯੂਏਈ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ ਵਿਚ ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਏਈ ਨੇ 44 ਓਵਰਾਂ 'ਚ ਆਲ ਆਊਟ ਹੋ ਕੇ 137 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 18 ਦੌੜਾਂ ਦਾ ਟੀਚਾ ਦਿੱਤਾ। 

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਏਈ ਵਲੋਂ ਕੋਈ ਵੀ ਬੱਲੇਬਾਜ਼ੀ ਵੱਡੀ ਪਾਰੀ ਨਾ ਖੇਡ ਸਕਿਆ ਤੇ ਨਿਯਮਿਤ ਵਕਫੇ ਦੇ ਬਾਅਦ ਯੂਏਈ ਦੀ ਟੀਮ ਆਪਣੀਆਂ ਵਿਕਟਾਂ ਗੁਆਉਂਦੀ ਰਹੀ। ਯੂਏਈ ਲਈ ਸਭ ਤੋਂ ਵੱਧ ਦੌੜਾਂ ਰਿਆਨ ਖਾਨ ਨੇ ਬਣਾਈਆਂ। ਉਹ 35 ਦੌੜਾਂ ਬਣਾ ਆਊਟ ਹੋਇਆ। ਇਸ ਤੋਂ ਇਲਾਵਾ ਅਕਸ਼ਤ ਰਾਏ ਨੇ 26 ਦੌੜਾਂ, ਡੀਸੂਜ਼ਾ ਨੇ 17 ਦੌੜਾਂ, ਉਡੀਸ਼ ਸੂਰੀ ਨੇ 16 ਦੌੜਾਂ, ਆਰਯਨ ਸਕਸੈਨਾ ਨੇ 9 ਦੌੜਾਂ, ਨੂਰਉੱਲ੍ਹਾ ਆਯੂਬੀ ਨੇ 9 ਦੌੜਾਂ, ਹਰਸ਼ ਦੇਸਾਈ ਨੇ 7 ਦੌੜਾਂ, ਮੁਦਿਤ ਅਗਰਵਾਲ ਨੇ 4 ਦੌੜਾਂ, ਅਯਾਨ ਖਾਨ ਨੇ 5 ਦੌੜਾਂ, ਅਲੀ ਅਸਗਰ ਨੇ 2 ਦੌੜਾਂ ਬਣਾਈਆਂ। ਭਾਰਤ ਵਲੋਂ ਯੁੱਧਜੀਤ ਗੁਹਾ ਨੇ 3, ਚੇਤਨ ਸ਼ਰਮਾ ਨੇ 2, ਹਾਰਦਿਕ ਰਾਜ ਨੇ 2, ਕੇਪੀ ਕਥੇਕੀਆ ਨੇ 1 ਤੇ ਨਿਖਿਲ ਕੁਮਾਰ ਨੇ 1 ਵਿਕਟਾਂ ਝਟਕਾਈਆਂ। 


Tarsem Singh

Content Editor

Related News