ਵਿਸ਼ਵ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ''ਚ 2 ਭਾਰਤ ਨੇ ਦੋ ਕਾਂਸੀ ਤਮਗੇ ਕੀਤੇ ਪੱਕੇ
Monday, Aug 27, 2018 - 12:55 AM (IST)

ਬੁਡਾਪੇਸਟ- ਮੌਜੂਦਾ ਚੈਂਪੀਅਨ ਨੀਤੂ (48 ਕਿ. ਗ੍ਰਾ.) ਤੇ ਏਸ਼ੀਆਈ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਜੇਤੂ ਭਾਵੇਸ਼ ਕਟੀਮਣੀ (52 ਕਿ. ਗ੍ਰਾ.) ਵਿਸ਼ਵ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ, ਜਿਸ ਦੇ ਨਾਲ ਟੂਰਨਾਮੈਂਟ ਵਿਚ ਭਾਰਤ ਦੇ ਘੱਟ ਤੋਂ ਘੱਟ 2 ਕਾਂਸੀ ਤਮਗੇ ਪੱਕੇ ਹੋ ਗਏ ਹਨ। ਭਾਵੇਸ਼ ਨੇ ਮੋਰਾਕੋ ਦੇ ਬਦ੍ਰ ਬਹਹਿਲੀ ਨੂੰ 3-2 ਨਾਲ ਹਰਾਇਆ ਜਦਕਿ ਨੀਤੂ ਨੇ ਜਰਮਨੀ ਦੀ ਮੈਕਸੀ ਕਲੋਤਜਰ ਵਿਰੁੱਧ ਜਿੱਤ ਦਰਜ ਕੀਤੀ। ਰਿੰਗ ਵਿਚ ਨੀਤੂ ਦਾ ਦਬਦਬਾ ਇੰਨਾ ਜ਼ਿਆਦਾ ਸੀ ਕਿ ਰੈਫਰੀ ਨੇ ਪਹਿਲੇ ਹੀ ਰਾਊਂਡ ਵਿਚ ਮੁਕਾਬਲਾ ਉਸ ਦੇ ਪੱਖ ਵਿਚ ਕਰ ਦਿੱਤਾ।