ਪੰਜਾਬ ਦੇ ਫਤਿਹ ਸਿੰਘ ਨੇ ਜਿੱਤੇ ਦੋ ਖਿਤਾਬ
Friday, Dec 28, 2018 - 10:14 PM (IST)

ਨਵੀਂ ਦਿੱਲੀ— ਪੰਜਾਬ ਦੇ ਫਤਿਹ ਸਿੰਘ ਢਿੱਲੋਂ ਨੇ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਰਾਸ਼ਟਰੀ ਨਿਸ਼ਾਨੇਬਾਜ਼ੀ ਟਰਾਇਲਸ ਵਿਚ ਸ਼ੁੱਕਰਵਾਰ ਨੂੰ ਜੂਨੀਅਰ ਪੁਰਸ਼ ਤੇ ਪੁਰਸ਼ 50 ਮੀਟਰ ਰਾਈਫਲ ਪ੍ਰੋਨ ਸੈਕੰਡ ਟਰਾਇਲ ਜਿੱਤ ਲਏ। ਇਸ ਤੋਂ ਪਹਿਲਾਂ ਵੀਰਵਾਰ ਰਾਤ ਸਟਾਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਸ਼ਵੇਤਾ ਸਿੰਘ ਨੂੰ ਹਰਾ ਕੇ ਮਹਿਲਾ 10 ਮੀਟਰ ਏਅਰ ਪਿਸਟਲ ਸੈਕੰਡ ਟਰਾਇਲ ਜਿੱਤਿਆ ਸੀ।
ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾ10 ਮੀਟਰ ਏਅਰ ਪਿਸਟਲ ਜੂਨੀਅਰ ਪ੍ਰਤੀਯੋਗਿਤਾ ਦਾ ਦੂਜਾ ਟਰਾਇਲ ਜਿੱਤ ਲਿਆ। ਮਨੂ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ਮਹਿਲਾ ਪ੍ਰਤੀਯੋਗਿਤਾ ਦਾ ਪਹਿਲਾ ਟਰਾਇਲ ਜਿੱਤਿਆ ਸੀ।