ਨਵੰਬਰ 'ਚ ਕ੍ਰਿਕਟ ਮੈਦਾਨ 'ਤੇ ਭਾਰਤ-ਪਾਕਿ ਦਰਮਿਆਨ ਹੋਣਗੇ ਦੋ ਮਹਾਮੁਕਾਬਲੇ, ਨੋਟ ਕਰ ਲਵੋ ਤਰੀਕਾਂ

Monday, Oct 26, 2026 - 11:20 AM (IST)

ਨਵੰਬਰ 'ਚ ਕ੍ਰਿਕਟ ਮੈਦਾਨ 'ਤੇ ਭਾਰਤ-ਪਾਕਿ ਦਰਮਿਆਨ ਹੋਣਗੇ ਦੋ ਮਹਾਮੁਕਾਬਲੇ, ਨੋਟ ਕਰ ਲਵੋ ਤਰੀਕਾਂ

ਦੁਬਈ– ਭਾਰਤ-ਏ 19 ਨਵੰਬਰ ਤੋਂ ਦੋਹਾ ’ਚ ਸ਼ੁਰੂ ਹੋਣ ਵਾਲੇ 50 ਓਵਰਾਂ ਦੇ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ’ਚ 22 ਨਵੰਬਰ ਨੂੰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰੇਗਾ। ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਟੂਰਨਾਮੈਂਟ ’ਚ ਆਪਣੀਆਂ ਏ-ਟੀਮਾਂ ਉਤਾਰਨਗੇ, ਜਦਕਿ ਨੇਪਾਲ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਹਾਂਗਕਾਂਗ ਦੇ ਆਪਣੀਆਂ ਸਭ ਤੋਂ ਮਜ਼ਬੂਤ ਟੀਮਾਂ ਭੇਜਣ ਦੀ ਸੰਭਾਵਨਾ ਹੈ। ਭਾਰਤ-ਏ ਨੂੰ ਪਾਕਿਸਤਾਨ-ਏ, ਨੇਪਾਲ ਤੇ ਯੂ. ਏ. ਈ. ਦੇ ਨਾਲ ਗਰੁੱਪ-ਬੀ ’ਚ ਰੱਖਿਆ ਗਿਆ ਹੈ। ਸ਼੍ਰੀਲੰਕਾ-ਏ, ਬੰਗਲਾਦੇਸ਼-ਏ, ਅਫਗਾਨਿਸਤਾਨ-ਏ ਤੇ ਹਾਂਗਕਾਂਗ ਗਰੁੱਪ-ਏ ’ਚ ਹਨ।

ਭਾਰਤੀ ਟੀਮ 20 ਨਵੰਬਰ ਨੂੰ ਨੇਪਾਲ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਉਸ ਦਾ ਸਾਹਮਣਾ ਪਾਕਿਸਤਾਨ-ਏ (22 ਨਵੰਬਰ) ਤੇ ਯੂ. ਏ. ਈ. (24 ਨਵੰਬਰ) ਨਾਲ ਹੋਵੇਗਾ। ਦੋਵਾਂ ਗਰੁੱਪਾਂ ਤੋਂ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣਗੀਆਂ। ਇਸ ਟੂਰਨਾਮੈਂਟ ਦੀ ਸ਼ੁਰੂਆਤ 2013 ’ਚ ਏ. ਸੀ. ਸੀ. ਐਮਰਜਿੰਗ ਟੀਮ ਏਸ਼ੀਆ ਕੱਪ ਦੇ ਰੂਪ ’ਚ ਹੋਈ ਸੀ। ਹੁਣ ਤੱਕ ਇਸ ਦੇ 7 ਟੂਰਨਾਮੈਂਟ ਆਯੋਜਿਤ ਕੀਤੇ ਜਾ ਚੁੱਕੇ ਹਨ ਜਿਸ ’ਚ ਭਾਰਤ ਨੇ ਸਿਰਫ ਇਕ ਵਾਰ ਜਿੱਤ ਹਾਸਲ ਕੀਤੀ ਹੈ। ਓਮਾਨ ’ਚ 5 ਤੋਂ 14 ਨਵੰਬਰ ਤੱਕ ਹੋਣ ਵਾਲੇ ਅੰਡਰ-19 ਏਸ਼ੀਆ ਕੱਪ ’ਚ ਵੀ ਭਾਰਤ ਤੇ ਪਾਕਿਸਤਾਨ 8 ਨਵੰਬਰ ਨੂੰ ਆਹਮੋ-ਸਾਹਮਣੇ ਹੋਣਗੇ।


author

Tarsem Singh

Content Editor

Related News