ਕਿੰਨੇ ਵਜੇ ਸ਼ੁਰੂ ਹੋਣਗੇ IND vs NZ ਵਿਚਾਲੇ T20I ਮੈਚ? ਜਾਣੋ ਵਨਡੇ ਤੇ ਟੈਸਟ ਸੀਰੀਜ਼ ਦੀ ਵੀ ਟਾਈਮਿੰਗ
Tuesday, Oct 20, 2026 - 03:40 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਣ ਜਾ ਰਹੀ ਹੈ। ਇਸ ਦੌਰੇ ਦੌਰਾਨ ਦੋਵਾਂ ਟੀਮਾਂ ਵਿਚਾਲੇ ਪਹਿਲਾਂ 5 ਮੈਚਾਂ ਦੀ T20I ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ 5 ਮੈਚਾਂ ਦੀ ਵਨਡੇ ਸੀਰੀਜ਼ ਅਤੇ ਅਖ਼ੀਰ ਵਿੱਚ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਦੇ ਟਾਈਮ ਜ਼ੋਨ ਵਿੱਚ ਫ਼ਰਕ ਹੋਣ ਕਾਰਨ ਭਾਰਤੀ ਦਰਸ਼ਕਾਂ ਲਈ ਮੈਚਾਂ ਦਾ ਸਮਾਂ ਵੱਖ-ਵੱਖ ਰਹੇਗਾ।
ਮੈਚਾਂ ਦੀ ਟਾਈਮਿੰਗ (ਭਾਰਤੀ ਸਮੇਂ ਅਨੁਸਾਰ):
T20I ਸੀਰੀਜ਼ : 22 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ T20I ਸੀਰੀਜ਼ ਦੇ ਮੁਕਾਬਲੇ ਦੁਪਹਿਰ 12:30 ਵਜੇ ਖੇਡੇ ਜਾਣਗੇ।
ਵਨਡੇ ਸੀਰੀਜ਼ : 5 ਮੈਚਾਂ ਦੀ ਵਨਡੇ ਸੀਰੀਜ਼ 4 ਨਵੰਬਰ ਤੋਂ ਸ਼ੁਰੂ ਹੋਵੇਗੀ, ਜਿਸ ਦੇ ਮੈਚ ਸਵੇਰੇ 7:30 ਵਜੇ ਸ਼ੁਰੂ ਹੋਣਗੇ।
ਟੈਸਟ ਸੀਰੀਜ਼ : 2 ਮੈਚਾਂ ਦੀ ਟੈਸਟ ਸੀਰੀਜ਼ ਦੇ ਮੁਕਾਬਲੇ ਤੜਕੇ ਸਵੇਰੇ 3:30 ਵਜੇ ਸ਼ੁਰੂ ਹੋਣਗੇ।
ਕਿੱਥੇ ਦੇਖ ਸਕੋਗੇ ਲਾਈਵ ਮੈਚ
ਭਾਰਤ ਦੇ ਨਿਊਜ਼ੀਲੈਂਡ ਦੌਰੇ ਦੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਡ ਪ੍ਰੇਮੀ ਸੋਨੀ ਲਿਵ ਐਪ 'ਤੇ ਵੀ ਮੈਚਾਂ ਦੀ ਲਾਈਵ ਸਟ੍ਰੀਮਿੰਗ ਦੇਖ ਸਕਣਗੇ।
