ਆਖ਼ਰੀ ਦੋ ਮੈਚਾਂ ''ਚ ਗੇਂਦ ਤੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ: ਮਿਚੇਲ ਸੈਂਟਨਰ

Sunday, Nov 01, 2026 - 06:20 PM (IST)

ਆਖ਼ਰੀ ਦੋ ਮੈਚਾਂ ''ਚ ਗੇਂਦ ਤੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ: ਮਿਚੇਲ ਸੈਂਟਨਰ

ਹੈਮਿਲਟਨ : ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਭਾਰਤ ਵਿਰੁੱਧ ਪੰਜਵੇਂ ਟੀ-20 ਮੈਚ ਵਿੱਚ 7 ਵਿਕਟਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ ਕਿ ਲੜੀ ਦੇ ਆਖ਼ਰੀ ਦੋ ਮੈਚਾਂ ਵਿੱਚ ਉਨ੍ਹਾਂ ਦੀ ਟੀਮ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹ। ਹਾਲਾਂਕਿ ਭਾਰਤ ਨੇ ਇਹ 5 ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਂ ਕੀਤੀ, ਪਰ ਸੈਂਟਨਰ ਅਨੁਸਾਰ ਪਹਿਲੇ ਦੋ ਮੈਚਾਂ ਵਿੱਚ ਵੀ ਜਿੱਤ ਦੇ ਅਜਿਹੇ ਛੋਟੇ ਮੌਕੇ ਸਨ ਜਿਨ੍ਹਾਂ ਨਾਲ ਲੜੀ ਦਾ ਨਤੀਜਾ ਵੱਖਰਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਗੇਂਦਬਾਜ਼ੀ ਵਿੱਚ ਲੈਂਥ ਦਾ ਬਦਲਾਅ ਅਤੇ ਖਿਡਾਰੀਆਂ ਦੀ ਰੋਟੇਸ਼ਨ ਨਾਲ ਨੌਜਵਾਨਾਂ ਨੂੰ ਵਧੀਆ ਮੌਕਾ ਮਿਲਿਆ ਹੈ, ਜੋ ਟੀਮ ਦੀ ਮਜ਼ਬੂਤੀ ਲਈ ਬਹੁਤ ਸਕਾਰਾਤਮਕ ਹੈ।

'ਪਲੇਅਰ ਆਫ਼ ਦ ਸੀਰੀਜ਼' ਚੁਣੇ ਗਏ ਗਲੇਨ ਫਿਲਿਪਸ ਦੀ ਸ਼ਲਾਘਾ ਕਰਦਿਆਂ ਸੈਂਟਨਰ ਨੇ ਕਿਹਾ ਕਿ ਉਨ੍ਹਾਂ ਨੇ ਹਰ ਮੈਚ ਵਿੱਚ ਬੱਲੇਬਾਜ਼ੀ ਨਾਲ ਟੀਮ ਨੂੰ ਮਜ਼ਬੂਤ ਕੀਤਾ। ਫਿਲਿਪਸ ਨੇ ਦੱਸਿਆ ਕਿ ਸਪਿਨ ਗੇਂਦਬਾਜ਼ਾਂ 'ਤੇ ਹਾਵੀ ਹੋਣਾ ਅਤੇ ਸ਼ਾਂਤ ਮਨ ਨਾਲ ਖੇਡਣਾ ਉਨ੍ਹਾਂ ਦੀ ਰਣਨੀਤੀ ਸੀ, ਜਿਸ ਨਾਲ ਆਗਾਮੀ ਵਨਡੇ ਲੜੀ ਲਈ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ।

ਇਸ ਤੋਂ ਇਲਾਵਾ 'ਪਲੇਅਰ ਆਫ਼ ਦ ਮੈਚ' ਐਡਮ ਮਿਲਨੇ ਨੇ 3 ਵਿਕਟਾਂ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਪਿੱਚ ਤੋਂ ਮਿਲੀ ਸ਼ੁਰੂਆਤੀ ਸਵਿੰਗ ਅਤੇ ਬਲੇਅਰ ਟਿੱਕਨਰ ਨਾਲ ਮਿਲ ਕੇ ਕੀਤੀ ਸਹੀ ਗੇਂਦਬਾਜ਼ੀ ਰਣਨੀਤੀ ਕਾਰਗਰ ਸਾਬਤ ਹੋਈ।


author

Tarsem Singh

Content Editor

Related News