ਕ੍ਰਿਕਟਰ ਨਿਤੀਸ਼ ਰਾਣਾ ਦੀ ਪਤਨੀ ਨਾਲ ਬਦਸਲੂਕੀ, ਮੋਟਰਸਾਈਕਲ ਸਵਾਰਾਂ ਨੇ ਕੀਤਾ ਪਿੱਛਾ

05/06/2023 6:53:39 PM

ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਦੀ ਪਤਨੀ ਸਾਚੀ ਮਾਰਵਾਹ ਦਾ ਪਿੱਛਾ ਕਰਨ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਪੱਛਮੀ ਦਿੱਲੀ ਵਿਚ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮਾਮਲੇ ਦੀ ਜਾਣਕਾਰੀ ਸਾਚੀ ਨੇ ਆਪਣੇ ਇੰਸਟਾਗ੍ਰਾਮ ਜ਼ਰੀਏ ਦਿੱਤੀ ਸੀ। ਉਸ ਨੇ ਦੋਸ਼ੀ ਮੁੰਡਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, ਕੰਮ ਤੋਂ ਘਰ ਪਰਤਦੇ ਸਮੇਂ ਕੀਰਤੀ ਨਗਰ ਇਲਾਕੇ ਵਿਚ ਉਨ੍ਹਾਂ ਨਾਲ ਬਦਸਲੂਕੀ ਹੋਈ। ਇਸ ਮਗਰੋਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਚੀ ਦੀ ਇੰਸਟਾ ਸਟੋਰੀ ਮੁਤਾਬਕ ਪੁਲਸ ਵਾਲਿਆਂ ਦਾ ਰਵੱਈਆ ਵੀ ਠੀਕ ਨਹੀਂ ਸੀ ਅਤੇ ਉਸ ਨੂੰ ਮਾਮਲਾ ਰਫਾਦਫਾ ਕਰਨ ਲਈ ਕਿਹਾ ਗਿਆ। ਪੁਲਸ ਨੇ ਉਸ ਨੂੰ ਫੋਨ 'ਤੇ ਕਿਹਾ ਕਿ ਤੁਸੀਂ ਸਹੀ ਸਲਾਮਤ ਘਰ ਪਹੁੰਚ ਗਏ ਹੋ। ਹੁਣ ਇਹ ਮਾਮਲਾ ਇੱਥੇ ਛੱਡ ਦਿਓ। ਪੁਲਸ ਨੇ ਨਸੀਹਤ ਦਿੰਦੇ ਹੋਏ ਸਾਚੀ ਨੂੰ ਕਿਹਾ ਕਿ ਅਗਲੀ ਵਾਰ ਅਜਿਹਾ ਹੋਵੇ ਤਾਂ ਗੱਡੀ ਦਾ ਨੰਬਰ ਨੋਟ ਕਰ ਲੈਣਾ ਪਰ ਸਾਕਸ਼ੀ ਨੇ ਹਾਰ ਨਾ ਮੰਨਦੇ ਹੋਏ ਦਿੱਲੀ ਪੁਲਸ ਨੂੰ ਮੇਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ। 

ਇਹ ਵੀ ਪੜ੍ਹੋ: ਕਾਰ ਹਾਦਸੇ ਤੋਂ ਉੱਭਰ ਰਹੇ ਰਿਸ਼ਭ ਪੰਤ ਨੇ ਸਾਂਝੀ ਕੀਤੀ ਵੀਡੀਓ, ਬਿਨਾਂ ਸਹਾਰੇ ਚੱਲਦੇ ਆਏ ਨਜ਼ਰ

PunjabKesari

ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਘਨਸ਼ਿਆਮ ਬਾਂਸਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੀਰਤੀ ਨਗਰ ਥਾਣੇ ਨੂੰ ਈ-ਮੇਲ ਰਾਹੀਂ ਸ਼ਿਕਾਇਤ ਮਿਲੀ ਸੀ, ਜਿਸ 'ਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵੀਰਵਾਰ ਰਾਤ ਕਰੀਬ 8.30 ਵਜੇ ਉਹ ਆਪਣੇ ਡਰਾਈਵਰ ਨਾਲ ਆਪਣੀ ਕਾਰ ਵਿੱਚ ਛੱਤਰਪੁਰ ਤੋਂ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਕੀਰਤੀ ਨਗਰ ਇਲਾਕੇ 'ਚ ਲਾਲ ਬੱਤੀ ਨੇੜੇ ਬਾਈਕ ਸਵਾਰ 2 ਨੌਜਵਾਨਾਂ ਨੇ ਤੇਜ਼ ਰਫਤਾਰ ਨਾਲ ਉਨ੍ਹਾਂ ਦੀ ਕਾਰ ਨੂੰ ਕਰਾਸ ਕੀਤਾ ਅਤੇ ਉਨ੍ਹਾਂ ਦੀ ਕਾਰ ਅੱਗੇ ਆਪਣਾ ਮੋਟਰਸਾਈਕਲ ਰੋਕ ਲਿਆ। ਇਸ ਦੋਂ ਬਾਅਦ ਦੋਵਾਂ ਨੇ ਉਸ ਨੂੰ ਘੂਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕਾਰ 'ਤੇ ਹੱਥ ਫੇਰਿਆ। ਬਾਂਸਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੀਰਤੀ ਨਗਰ ਥਾਣੇ ਵਿਚ ਇੰਡੀਅਨ ਪੀਨਲ ਕੋਡ ਤਹਿਤ ਸ਼ਨੀਵਾਰ ਨੂੰ ਧਾਰਾ 354 (ਕਿਸੇ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨਾ ਜਾਂ ਅਪਰਾਧਿਕ ਇਰਾਦੇ ਨਾਲ ਤਾਕਤ ਦੀ ਵਰਤੋਂ ਕਰਨਾ), 354 ਡੀ (ਪਿੱਛਾ ਕਰਨਾ), 427 (50 ਰੁਪਏ ਜਾਂ ਜ਼ਿਆਦਾ ਦੀ ਰਾਸ਼ੀ ਦਾ ਨੁਕਸਾਨ ਪਹੁੰਚਾਉਣਾ) ਅਤੇ 506 (ਅਪਰਾਧਿਕ ਧਮਕੀ ਲਈ ਸਜ਼ਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਦੇਖੀ ਕੀਤੀ ਗਈ ਅਤੇ ਮੁਲਜ਼ਮਾਂ ਦੀ ਪਛਾਣ ਪਾਂਡਵ ਨਗਰ ਵਾਸੀ ਚੈਤਨਿਆ ਸ਼ਿਵਮ (18) ਅਤੇ ਪਟੇਲ ਨਗਰ ਵਾਸੀ ਵਿਵੇਕ (18) ਵਜੋਂ ਹੋਈ ਹੈ। ਡੀਸੀਪੀ ਨੇ ਦੱਸਿਆ ਕਿ ਰਾਣਾ ਦੀ ਪਤਨੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਜਿੱਤਿਆ ਦੂਜਾ ਸੋਨ ਤਮਗਾ, ਡਾਇਮੰਡ ਲੀਗ 'ਚ ਡਬਲ ਗੋਲਡ ਜਿੱਤਣ ਵਾਲੇ ਇਕਲੌਤੇ ਭਾਰਤੀ ਬਣੇ


cherry

Content Editor

Related News