T20 World Cup 2021: ਕ੍ਰਿਕਟ ਪ੍ਰੇਮੀਆਂ ਲਈ ਟਵਿਟਰ ਨੇ ਜਾਰੀ ਕੀਤੇ ਨਵੇਂ ਫੀਚਰ

Friday, Oct 22, 2021 - 11:24 AM (IST)

ਗੈਜੇਟ ਡੈਸਕ– ਟਵਿਟਰ ਨੇ ਵੀਰਵਾਰ ਨੂੰ ਭਾਰਤ ’ਚ ‘ਕ੍ਰਿਕਟ ਟਵਿਟਰ-ਇੰਡੀਆ’ ਨਾਂ ਵਾਲੇ ਭਾਰਤ ਦੇ ਪਹਿਲੇ ਟਵਿਟਰ ਕਮਿਊਨਿਟੀ ਦੀ ਟੈਸਟਿੰਗ ਦਾ ਐਲਾਨ ਕੀਤਾ। ਨਾਲ ਹੀ ਕੰਪਨੀ ਨੇ ਟੀ-20 ਵਿਸ਼ਵ ਕੱਪ ਨੂੰ ਧਿਆਨ ’ਚ ਰੱਖ ਕੇ ਆਪਣੇ ਪਲੇਟਫਾਰਸ ’ਤੇ ਕ੍ਰਿਕਟ ਲਈਲਾਈਵ ਸਕੋਰਕਾਰਡ ਨੂੰ ਵੀ ਲਾਂਚ ਕੀਤਾ ਹੈ। ਟਵਿਟਰ ਨੇ ਜਾਣਕਾਰੀ ਦਿੱਤੀ ਹੈ ਕਿ ਜੁਲਾਈ 2020 ਤੋਂ ਜੁਲਾਈ 2021 ਵਿਚਕਾਰ ਕ੍ਰਿਕਟ ਨੂੰ ਲੈ ਕੇ ਪਲੇਟਫਾਰਮ ’ਤੇ 75 ਮਿਲੀਅਨ ਤੋਂ ਵੀ ਜ਼ਿਆਦਾ ਕਨਵਰਸੇਸ਼ਨ ਹੋਏ ਹਨ। 

ਕਮਿਊਨਿਟੀਜ਼ ਟਵਿਟਰ ਕਈ ਫੀਚਰਜ਼ ’ਚੋਂ ਇਕ ਹੈ, ਜਿਨ੍ਹਾਂ ਦਾ ਐਲਾਨ ਹਾਲ ਹੀ ’ਚ ਕੀਤਾ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਟਵਿਟਰ ਕਮਿਊਨਿਟੀ ਇਕ ਡਿਸਕਸ਼ਨ ਸਪੇਸ ਹੈ ਜਿਥੇ ਸਮਾਨ ਪਸੰਦ ਰੱਖਣ ਵਾਲੇ ਲੋਕ ਆਪਸ ’ਚ ਕੁਨੈਕਟ ਹੋ ਸਕਦੇ ਹਨ। ਟਵਿਟਰ ਨੇ ਸਭ ਤੋਂ ਪਹਿਲਾ  ਕਮਿਊਨਿਟੀ ਦੀ ਟੈਸਟਿੰਕ ਪਿਛਲੇ ਮਹੀਨੇ ਯੂ.ਐੱਸ. ’ਚ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਫੀਚਰ ਨੂੰ ਭਾਰਤ ’ਚ ਪੇਸ਼ ਕੀਤਾ ਗਿਆ ਹੈ।

‘ਕ੍ਰਿਕਟ ਟਵਿਟਰ-ਇੰਡੀਆ’ ਕਮਿਊਨਿਟੀ ਨੂੰ ਵੈੱਬ, ਆਈ.ਓ.ਐੱਸ. ਅਤੇ ਐਂਡਰਾਇਡ ’ਤੇ ਲਾਈਵ ਕਰ ਦਿੱਤਾ ਗਿਆਹੈ। ਬਾਅਦ ’ਚ ਇਸ ਵਿਚ ਕੁਝ ਹੋਰ ਫੰਕਸ਼ੰਸ ਸ਼ਾਮਲ ਕੀਤੇ ਜਾਣਗੇ। ਫਿਲਹਾਲ ਇਸ ਦੀ ਟੈਸਟਿੰਗ ਇਨਵਾਈਟ ਓਨਲੀ ਤੌਰ ’ਤੇ ਕੀਤੀ ਜਾ ਰਹੀ ਹੈ। ਇਹ ਇਨਵਾਈਟਸ ਐਡਮਿਨੀਸਟ੍ਰੇਟਸ, ਮਾਡਰੇਟਸ ਅਤੇ ਕਮਿਊਨਿਟੀ ਮੈਂਬਰਾਂ ਦੁਆਰਾ ਡਾਇਰੈਕਟ ਮੈਸੇਜਿਸ ਰਾਹੀਂ ਭੇਜਿਆ ਜਾ ਸਕਦਾ ਹੈ। 

 

ਕਿਵੇਂ ਕੰਮ ਕਰਦਾ ਹੈ ‘ਟਵਿਟਰ ਕਮਿਊਨਿਟੀਸ’
ਫੇਸਬੁੱਕ ਗਰੁੱਪ ਦੀ ਤਰ੍ਹਾਂ ਟਵਿਟਰ ’ਤੇ ਕਮਿਊਨਿਟੀਸ ਜਵਾਇਨ ਕਰਨ ਵਾਲੇ ਮੈਂਬਰਾਂ ਨਾਲ ਬਣਿਆ ਹੋਇਆ ਹੈ ਅਤੇ ਇਹ ਦੂਜਿਆਂ ਨੂੰ ਵੀ ਜਵਾਇਨ ਕਰਨ ਲਈ ਇਨਵਾਈਟ ਕਰ ਸਕਦੇ ਹਨ। ਇਸ ਵਿਚ ਤੁਹਾਡੇ ਟਵੀਟਸ ਸਿਰਫ ਕਮਿਊਨਿਟੀ ਮੈਂਬਰਾਂ ਕੋਲ ਹੀ ਜਾਣਗੇ ਨਾ ਕਿ ਤਹਾਡੇ ਸਾਰੇ ਫਾਲੋਅਰਾਂ ਕੋਲ। ਕਮਿਊਨਿਟੀ ਟਵੀਟਸ ਸਾਰਿਆਂ ਦੇ ਪੜ੍ਹਨ, ਕੋਟ ਕਰਨ, ਟਵੀਟ ਕਰਨ ਅਤੇ ਰਿਪੋਰਟ ਕਰਨ ਲਈ ਉਪਲੱਬਧ ਹਨ। ਹਾਲਾਂਕਿ, ਸਿਰਫ ਮੈਂਬਰ ਹੀ ਕਨਵਰਸੇਸ਼ਨ ਨੂੰ ਜਵਾਇਨ ਕਰ ਸਕਦੇ ਹਨ ਅਤੇ ਰਿਪਲਾਈ ਕਰ ਸਕਦੇ ਹਨ। ਇਥੇ ਇਕ ਰੂਲਸ ਸੈਕਸ਼ਨ ਵੀ ਹੈ ਜਿਥੇ ਕਮਿਊਨਿਟੀ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਗਈਆਂ ਹਨ। 

ਲਾਈਵ ਕ੍ਰਿਕਟ ਸਕੋਰਕਾਰਡ
ਟਵਿਟਰ ਨੇ ਭਾਰਤ ’ਚ ਲਾਈਵ ਕ੍ਰਿਕਟ ਸਕੋਰਕਾਰਡ ਨੂੰ ਵੀ ਪੇਸ਼ ਕੀਤਾ ਹੈ। ਇਹ ਸਕੋਰਕਾਰਡ ਟਵਿਟਰ ਦੇ ਐਕਸਪਲੋਰ ਟੈਬ ’ਚ ਅਤੇ ਲਾਈਵ ਈਵੈਂਟਸ ਪੇਜ ’ਚ ਵਿਖਾਈ ਦੇਵੇਗਾ। ਇਹ ਰੀਅਲ ਟਾਈਮ ’ਚ ਸਕੋਰ ਡਿਸਪਲੇਅ ਕਰੇਗਾ। ਇਹ ਸਕੋਰਕਾਰਡ ਫੀਚਰ ਭਾਰਤ ’ਚ ਆਈ.ਓ.ਐੱਸ., ਵੈੱਬ ਅਤੇ ਐਂਡਰਾਇਡ ਸਾਰਿਆਂ ’ਤੇ ਜਾਰੀ ਕੀਤਾ ਗਿਆ ਹੈ।


Rakesh

Content Editor

Related News