ਤਵੇਸ਼ਾ ਨੇ ਗੋਲਫ ਖਿਤਾਬ ਜਿੱਤਿਆ
Saturday, Oct 06, 2018 - 03:00 AM (IST)

ਗੁਰੂਗ੍ਰਾਮ— ਤਵੇਸ਼ਾ ਮਲਿਕ ਨੇ ਆਖਰੀ ਨੌ ਹੋਲ 'ਚ ਵਧੀਆ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਮਹਿਲਾ ਪੇਸ਼ੇਵਰ ਗੋਲਫ ਟੂਰ ਦਾ ਖਿਤਾਬ ਜਿੱਤਿਆ। ਤਵੇਸ਼ਾ ਨੇ ਇਸ ਸੈਸ਼ਨ 'ਚ ਤੀਜਾ ਖਿਤਾਬ ਜਿੱਤਿਆ ਹੈ। ਜਿਸ ਨਾਲ ਉਹ ਹੀਰੋ ਮਹਿਲਾ ਇੰਡੀਅਨ ਗੋਲਫ 'ਚ ਵੀ ਭਾਰਤ ਵਲੋਂ ਮੁੱਖ ਦਾਅਵੇਦਾਰ ਬਣ ਗਈ ਹੈ। ਤਵੇਸ਼ਾ ਨੇ ਆਖਰੀ ਗੇੜ 'ਚ ਇਕ ਅੰਡਰ 71 ਦਾ ਕਾਰਡ ਬਣਾਇਆ ਤੇ ਇਸ ਤਰ੍ਹਾਂ 2 ਓਵਰ 218 ਦੇ ਕੁੱਲ ਸਕੋਰ ਨਾਲ ਖਿਤਾਬ ਜਿੱਤਿਆ। ਉਸ ਨੇ ਗੌਰਿਕਾ ਬਿਸ਼ਨੋਈ 'ਤੇ 2 ਸ਼ਾਟ ਨਾਲ ਜਿੱਤ ਦਰਜ ਕੀਤੀ। ਉਸ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ।