21 ਹਜ਼ਾਰ 275 ਕਰੋੜ ਰੁਪਏ ''ਚ ਵਿਕੇ ਭਾਰਤੀ ਉਪਮਹਾਦੀਪ ''ਚ IPL ਦੇ TV ਰਾਈਟਸ

Monday, Jun 13, 2022 - 05:26 PM (IST)

21 ਹਜ਼ਾਰ 275 ਕਰੋੜ ਰੁਪਏ ''ਚ ਵਿਕੇ ਭਾਰਤੀ ਉਪਮਹਾਦੀਪ ''ਚ IPL ਦੇ TV ਰਾਈਟਸ

ਮੁੰਬਈ- 2023 ਤੋਂ 2027 ਤਕ ਚਲਣ ਵਾਲੇ ਚੱਕਰ ਲਈ ਆਈ. ਪੀ. ਐੱਲ. ਪ੍ਰਸਾਰਣ ਅਧਿਕਾਰ ਪ੍ਰਾਪਤ ਕਰ ਲਈ ਈ-ਆਕਸ਼ਨ 'ਚ ਪਹਿਲੇ ਦੋ ਪੈਕੇਜ ਦੀ ਸਭ ਤੋਂ ਜ਼ਿਆਦਾ ਬੋਲੀ ਦਾ ਪਤਾ ਲਗ ਚੁੱਕਾ ਹੈ। ਕ੍ਰਿਕ ਇਨਫੋ ਨੂੰ ਪਤਾ ਲੱਗਾ ਹੈ ਕਿ ਭਾਰਤੀ ਉਪਮਹਾਦੀਪ 'ਚ ਟੀ. ਵੀ. ਪ੍ਰਸਾਰਣ ਅਧਿਕਾਰ ਵਾਲੇ ਪੈਕੇਜ ਏ 'ਚ ਸਭ ਤੋਂ ਵੱਧ ਬੋਲੀ ਸਾਢੇ 57 ਕਰੋੜ ਰੁਪਏ ਪ੍ਰਤੀ ਮੈਚ ਦੀ ਹੈ। ਭਾਰਤੀ ਉਪਮਹਾਦੀਪ 'ਚ ਡਿਜੀਟਲ ਪ੍ਰਸਾਰਣ ਦੇ ਅਧਿਕਾਰ ਵਾਲੇ ਪੈਕੇਜ ਬੀ 'ਚ ਸਭ ਤੋਂ ਜ਼ਿਆਦਾ ਬੋਲੀ 48 ਕਰੋੜ ਰੁਪਏ ਦੀ ਲਗਾਈ ਗਈ ਹੈ। 

ਇਹ ਵੀ ਪੜ੍ਹੋ : ਪਤਨੀ ਦੇ ਅਫੇਅਰ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਦਿਨੇਸ਼ ਕਾਰਤਿਕ, ਮੁੜ ਇੰਝ ਲੀਹ 'ਤੇ ਪਰਤੀ ਜ਼ਿੰਦਗੀ

ਐਤਵਾਰ ਨੂੰ ਸ਼ੁਰੂ ਹੋਈ ਈ-ਆਕਸ਼ਨ 'ਚ ਪੈਕੇਜ ਏ ਤੇ ਬੀ 'ਤੇ ਇਕੱਠਿਆਂ ਬੋਲੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਐਤਵਾਰ ਨੂੰ ਪੈਕੇਜ ਏ ਦੀ ਆਖ਼ਰੀ ਬੋਲੀ 57 ਕਰੋੜ ਰੁਪਏ ਦੀ ਸੀ ਜਦਕਿ ਪੈਕੇਜ ਬੀ ਦੀ 48 ਕਰੋੜ ਸੀ। 105 ਕਰੋੜ 50 ਲੱਖ ਰੁਪਏ ਪ੍ਰਤੀ ਮੈਚ ਦੀ ਸੰਯੁਕਤ ਰਾਸ਼ੀ ਨੇ ਆਈ. ਪੀ. ਐੱਲ. ਨੂੰ ਵਿਸ਼ਵ ਦੀ ਸਭ ਤੋਂ ਮਹਿੰਗੀ ਲੀਗਾਂ ਦੀ ਸੂਚੀ 'ਚ ਲਿਆ ਖੜ੍ਹਾ ਕੀਤਾ। ਟੀ. ਵੀ. ਪ੍ਰਸਾਰਣ ਅਧਿਕਾਰ ਵਾਲੇ ਪੈਕੇਜ ਏ ਦੀ ਆਖ਼ਰੀ ਬੋਲੀ ਤੇ ਨਿਰਧਾਰਤ ਆਧਾਰ ਮੁੱਲ 'ਚ 17.3 ਫ਼ੀਸਦੀ ਦਾ ਵਾਧਾ ਹੋਇਆ ਹੈ, ਨਾਲ ਹੀ ਡਿਜੀਟਲ ਪ੍ਰਸਾਰਨ ਵਾਲੇ ਪੈਕੇਜ ਦੀ ਰਕਮ 'ਚ 45.4 ਫ਼ੀਸਦੀ ਦਾ ਵਾਧਾ ਹੋਇਆ ਹੈ।

2018 ਤੋਂ 2022 ਦੇ ਵਿਚਾਲੇ ਪਿਛਲੇ ਚੱਕਰ 'ਚ ਇਕ ਮੈਚ ਦੀ ਕੀਮਤ 54.23 ਕਰੋੜ ਸੀ ਤੇ ਇਸ ਚੱਕਰ 'ਚ ਪ੍ਰਤੀ ਮੈਚ ਦੀ ਕੀਮਤ 'ਚ 94.5 ਫ਼ੀਸਦੀ ਦਾ ਵਾਧਾ ਹੋਇਆ ਹੈ। ਪ੍ਰਤੀ ਸੀਜ਼ਨ 74 ਮੈਚਾਂ ਦੇ ਆਧਾਰ 'ਤੇ ਪੰਜ ਸਾਲਾਂ ਲਈ ਟੀ. ਵੀ. ਪ੍ਰਸਾਰਣ ਅਧਿਕਾਰ ਪੈਕੇਜ ਦੀ ਕੀਮਤ 21 ਹਜ਼ਾਰ 275 ਕਰੋੜ ਰੁਪਏ ਹੈ। ਡਿਜੀਟਲ ਪ੍ਰਸਾਰਣ ਪੈਕੇਜ ਦੀ ਕੀਮਤ (17 ਹਜ਼ਾਰ 760 ਕਰੋੜ ਰੁਪਏ) ਜੋੜਨ 'ਤੇ ਕੁਲ ਅੰਕੜਾ 39 ਹਜ਼ਾਰ 35 ਕਰੋੜ ਰੁਪਏ ਤਕ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋ : ਨਹੀਂ ਰਹੇ ਏਸ਼ੀਆਈ ਖੇਡਾਂ ‘ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ

ਇਹ ਅੰਕੜਾ ਪਿਛਲੇ ਆਈ. ਪੀ. ਐੱਲ. ਰਾਈਟਸ ਚੱਕਰ ਦੀ ਰਾਸ਼ੀ ਤੋਂ 2.39 ਗੁਣਾ ਵੱਧ ਹੈ। ਆਈ. ਪੀ. ਐੱਲ. ਨੇ ਪੈਕੇਜ ਦੇ ਜੇਤੂਆਂ ਦੇ ਨਾਂ ਅਜੇ ਐਲਾਨੇ ਨਹੀਂ ਹਨ ਕਿਉਂਕਿ ਆਕਸ਼ਨ ਦੀ ਪ੍ਰਕਿਰਿਆ ਜਾਰੀ ਹੈ। ਨਿਯਮਾਂ ਦੇ ਮੁਤਾਬਕ ਆਈ. ਪੀ. ਐੱਲ. ਦੇ ਪੈਕੇਜ ਏ ਦੇ ਜੇਤੂ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਪੈਕੇਜ ਬੀ ਲਈ ਡਾਇਰੈਕਟ ਬੋਲੀ ਲਗਾ ਸਕਦਾ ਹੈ। ਇਹ ਪਤਾ ਨਹੀਂ ਲਗ ਸਕਿਆ ਕਿ ਕੀ ਪੈਕੇਜ ਏ ਤੇ ਪੈਕੇਜ ਬੀ ਦਾ ਜੇਤੂ ਇਕ ਹੀ ਹੈ ਜਾਂ ਫਿਰ ਟੀ. ਵੀ. ਰਾਈਟਸ ਦਾ ਜੇਤੂ ਡਿਜੀਟਲ ਰਾਈਟਸ ਲਈ ਲੜਨਾ ਚਾਹੁੰਦਾ ਹੈ ਜਾਂ ਨਹੀਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News