ਤੁਰਕੀ ਮਹਿਲਾ ਕੱਪ : ਭਾਰਤ ਨੇ ਹਾਂਗਕਾਂਗ ਨੂੰ 2-0 ਨਾਲ ਹਰਾਇਆ
Sunday, Feb 25, 2024 - 07:26 PM (IST)
ਅਲਾਨਯਾ (ਤੁਰਕੀ), (ਵਾਰਤਾ)– ਭਾਰਤ ਦੀ ਸੀਨੀਅਰ ਮਹਿਲਾ ਰਾਸ਼ਟਰੀ ਟੀਮ ਨੇ ਤੁਰਕੀ ਮਹਿਲਾ ਕੱਪ ਵਿਚ ਹਾਂਗਕਾਂਗ ਨੂੰ 2-0 ਨਾਲ ਹਰਾ ਕੇ ਦੱਖਣੀ ਏਸ਼ੀਆਈ ਸਰਕਟ ਦੇ ਬਾਹਰ ਆਪਣਾ ਪਹਿਲਾ ਕੌਮਾਂਤਰੀ ਖਿਤਾਬ ਜਿੱਤਣ ਵੱਲ ਕਦਮ ਵਧਾ ਲਏ ਹਨ।
ਭਾਰਤ ਨੇ ਪਹਿਲਾਂ ਪੰਜ ਵਾਰ ਸੈਫ ਕੱਪ ਤੇ ਤਿੰਨ ਵਾਰ ਦਾ ਐੱਸ. ਏ. ਐੱਫ ਖੇਡਾਂ ਦਾ ਸੋਨ ਤਮਗ ਜਿੱਤਿਆ ਪਰ ਕਦੇ ਵੀ ਇਕ ਹਰ ਕੌਮਾਂਤਰੀ ਚੈਂਪੀਅਨਸ਼ਿਪ ਹਾਸਲ ਨਹੀਂ ਕਰ ਸਕਿਆ, ਉਹ ਵੀ ਤਦ ਜਦੋਂ ਦੋ ਯੂਰਪੀਅਨ ਟੀਮਾਂ ਉਸਦੀਆਂ ਵਿਰੋਧੀ ਸਨ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਭਾਰਤ ਨੇ ਐਸਤੋਨੀਆ ਨੂੰ 4-3 ਨਾਲ ਹਰਾਇਆ ਸੀ।
ਗੋਲਡ ਸਿਟੀ ਕੰਪਲੈਕਸ ਵਿਚ ਅੰਜੂ ਤਮਾਂਗ ਤੇ ਸੌਮਿਆ ਗੁਗੁਲੋਥ ਨੇ ਦੋ ਗੋਲ ਕਰਕੇ ਭਾਰਤ ਲਈ ਤਿੰਨ ਅੰਕ ਸੁਰੱਖਿਅਤ ਕੀਤਾ। ਭਾਰਤੀ ਟੀਮ ਦੇ ਹੁਣ ਆਪਣੇ ਦੋ ਮੈਚਾਂ ਵਿਚੋਂ 6 ਅੰਕ ਹਨ ਤੇ 27 ਫਰਵਰੀ ਨੂੰ ਆਪਣੇ ਆਖਰੀ ਰਾਊਂਡ ਰੌਬਿਨ ਮੁਕਾਬਲੇ ਵਿਚ ਕੋਸੋਵੋ ਨਾਲ ਭਿੜੇਗਾ। ਕੋਸੋਵੋ ਨੇ ਵੋ ਦੋ ਮੈਚਾਂ ਵਿਚੋਂ 6 ਅੰਕ ਹਾਸਲ ਕੀਤੇ ਹਨ। ਭਾਰਤ ਗਰੁੱਪ ਅੰਕ ਸੂਚੀ ਵਿਚ ਕੋਸੋਵੋ ਤੋਂ ਬਾਅਦ ਦੂਜੇ ਸਥਾਨ ’ਤੇ ਹੈ ਜਿਹੜਾ ਬਿਹਤਰ ਗੋਲ ਫਰਕ ਕਾਰਨ ਅੱਗੇ ਹੈ।