ਚੋਟੀ ਦੀ ਰੈਂਕਿੰਗ ਵਾਲੀ ਸਵਿਆਤੇਕ ਇੰਡੀਅਨ ਵੇਲਜ਼ ਦੇ ਫਾਈਨਲ ''ਚ

Saturday, Mar 16, 2024 - 01:46 PM (IST)

ਚੋਟੀ ਦੀ ਰੈਂਕਿੰਗ ਵਾਲੀ ਸਵਿਆਤੇਕ ਇੰਡੀਅਨ ਵੇਲਜ਼ ਦੇ ਫਾਈਨਲ ''ਚ

ਇੰਡੀਅਨ ਵੇਲਜ਼- ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵਿਆਤੇਕ ਨੇ ਮਾਰਤਾ ਕੋਸਤੀਯੁਕ ਨੂੰ 6.2, 6. 1 ਨਾਲ ਹਰਾ ਕੇ ਬੀਐੱਨਪੀ ਪਰਿਬਾਸ ਓਪਨ ਟੈਨਿਸ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਵਿਆਤੇਕ ਦਾ ਇਸ ਸਾਲ ਜਿੱਤ ਅਤੇ ਹਾਰ ਦਾ ਰਿਕਾਰਡ 19.2 ਦਾ ਹੋ ਗਿਆ। ਹੁਣ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਕੋਕੋ ਗਾ ਅਤੇ ਨੌਵਾਂ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਸਵਿਆਟੇਕ ਨੇ ਕੋਕੋ ਗੋ ਦੇ ਖਿਲਾਫ 10 ਵਿੱਚੋਂ 9 ਅਤੇ ਸਕਕਾਰੀ ਦੇ ਖਿਲਾਫ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਹਨ।
ਪੁਰਸ਼ਾਂ ਦੇ ਡਬਲਜ਼ ਫਾਈਨਲ ਵਿੱਚ ਕ੍ਰੋਏਸ਼ੀਆ ਦੇ ਨਿਕੋਲਾ ਮੇਕਟਿਚ ਅਤੇ ਨੀਦਰਲੈਂਡ ਦੇ ਵੇਸਲੇ ਕੂਲਹੋਫ ਨੇ ਪੰਜਵਾਂ ਦਰਜਾ ਪ੍ਰਾਪਤ ਸਪੇਨ ਦੇ ਮਾਰਸ਼ਲ ਗ੍ਰੈਨੋਲਰਸ ਅਤੇ ਅਰਜਨਟੀਨਾ ਦੇ ਹੋਰਾਸਿਓ ਜ਼ੇਬਾਲੋਸ ਨੂੰ 7.6, 7.6 ਨਾਲ ਹਰਾਇਆ।


author

Aarti dhillon

Content Editor

Related News