ਦੁਨੀਆ ਦੇ 6ਵੇਂ ਨੰਬਰ ਦੇ ਸਿਟਸਿਪਾਸ ਆਸਟਰੇਲੀਆਈ ਓਪਨ ਦੇ ਦੂੱਜੇ ਦੌਰ ''ਚ ਪੁੱਜੇ
Tuesday, Jan 21, 2020 - 12:48 PM (IST)

ਸਪੋਰਟਸ ਡੈਸਕ— ਦੁਨੀਆ ਦੇ 6ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਸਿਟਸਿਪਾਸ ਨੇ ਸੋਮਵਾਰ ਨੂੰ ਇੱਥੇ ਆਸਟਰੇਲੀਆਈ ਓਪਨ 'ਚ ਸਾਲਵਾਟੋਰ ਕਾਰੂਸੋ ਨੂੰ 6-0,6-2,6-3 ਨਾਲ ਹਾਰ ਦੇ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਇਸ 21 ਸਾਲ ਦੇ ਖਿਡਾਰੀ ਤੋਂ ਕਾਫ਼ੀ ਉਮੀਦਾਂ ਹਨ ਕਿਉਂਕਿ ਉਸਨੇ 2019 'ਚ ਰੋਜਰ ਫੈਡਰਰ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਆਖਰੀ ਚਾਰ 'ਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ ਬਾਅਦ 'ਚ ਮਾਰਸੇਲੀ ਅਤੇ ਐਸਤੋਰਿਲ 'ਚ ਖਿਤਾਬ ਜਿੱਤੇ ਸਨ ਅਤੇ ਫਿਰ ਲੰਡਨ 'ਚ ਸੀਜ਼ਨ ਦੇ ਆਖਰੀ ਏ. ਟੀ. ਪੀ. ਫਾਈਨਲਜ਼ 'ਚ ਜਗ੍ਹਾ ਬਣਾਈ ਜਿਸਦੇ ਨਾਲ ਉਹ ਲੇਟਨ ਹੇਵਿਟ ਤੋਂ ਬਾਅਦ ਅਜਿਹਾ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਸਨ। ਹਾਲਾਂਕਿ ਸ਼ੁਰੂਆਤੀ ਗਰੈਂਡਸਲੈਮ 'ਚ ਉਹ ਮਿਕਸ ਨਤੀਜਿਆਂ ਦੇ ਨਾਲ ਉਤਰੇ ਹਨ, ਉਹ ਏ. ਟੀ. ਪੀ. ਕੱਪ 'ਚ ਡੈਨਿਸ ਸ਼ਾਪੋਵਾਲੋਵ ਅਤੇ ਨਿਕ ਕਿਰਗਓਸ ਤੋਂ ਹਾਰ ਗਏ ਸਨ ਜਦ ਕਿ ਉਨ੍ਹਾਂ ਨੇ ਐਲੇਕਜੈਂਡਰ ਜਵੇਰੇਵ ਨੂੰ ਹਾਰ ਦਿੱਤੀ ਸੀ।