ਹੌਲੀ ਪਿੱਚਾਂ 'ਤੇ ਆਪਣੀ ਬੱਲੇਬਾਜ਼ੀ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ : ਗਿੱਲ
Saturday, Sep 16, 2023 - 04:13 PM (IST)

ਕੋਲੰਬੋ (ਭਾਸ਼ਾ)- ਏਸ਼ੀਆ ਕੱਪ ਸੁਪਰ ਫੋਰ ਦੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਸ਼ੁਭਮਨ ਗਿੱਲ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਬੱਲੇਬਾਜ਼ ਬੰਗਲਾਦੇਸ਼ ਦੇ ਸਪਿਨਰਾਂ ਖਿਲਾਫ ਹੌਲੀ ਪਿੱਚਾਂ 'ਤੇ ਸੰਘਰਸ਼ ਕਰਦੇ ਨਜ਼ਰ ਆਏ ਪਰ ਇਸ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਉਹ ਅਜਿਹੀਆਂ ਪਿੱਚਾਂ 'ਤੇ ਮੁਹਾਰਤ ਹਾਸਲ ਕਰਨ ਲਈ ਆਪਣੇ ਬੱਲੇਬਾਜ਼ੀ ਹੁਨਰ 'ਤੇ ਕੰਮ ਕਰ ਰਿਹਾ ਹੈ। ਭਾਰਤ ਨੂੰ ਇਸ ਮੈਚ ਵਿੱਚ ਛੇ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਮੋਰੱਕੋ ਵਿਰੁੱਧ ਡੇਵਿਸ ਕੱਪ ’ਚ ਭਾਰਤ ਦਾ ਪਲੜਾ ਭਾਰੀ, ਬੋਪੰਨਾ ਦੀ ਹੋਵੇਗੀ ਵਿਦਾਈ
ਹੁਣ ਟੀਮ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਦਾ ਫਾਈਨਲ ਖੇਡੇਗੀ। ਗਿੱਲ ਨੇ ਕਿਹਾ ਕਿ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਫਾਈਨਲ ਦੇ ਮੱਦੇਨਜ਼ਰ ਇਸ ਪਹਿਲੂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਭਾਰਤੀ ਟੀਮ ਗਿੱਲ ਦੇ ਸੈਂਕੜੇ ਦੇ ਬਾਵਜੂਦ 265 ਦੌੜਾਂ ਦਾ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੀ। ਗਿੱਲ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਹ ਯਕੀਨੀ ਤੌਰ 'ਤੇ ਇੱਕ ਵਿਭਾਗ ਹੈ ਜਿਸ ਵਿੱਚ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਆਉਣ ਤੋਂ ਪਹਿਲਾਂ ਸਾਡਾ ਬੈਂਗਲੁਰੂ 'ਚ ਕੈਂਪ ਸੀ ਅਤੇ ਅਸੀਂ ਇਸੇ ਤਰ੍ਹਾਂ ਦੀਆਂ ਵਿਕਟਾਂ 'ਤੇ ਅਭਿਆਸ ਕਰ ਰਹੇ ਸੀ।
ਇਹ ਵੀ ਪੜ੍ਹੋ : Asia Cup 2023: ਗਿੱਲ ਦਾ ਸੈਂਕੜਾ ਗਿਆ ਬੇਕਾਰ, ਬੰਗਲਾਦੇਸ਼ ਤੋਂ ਹਾਰੀ ਭਾਰਤੀ ਟੀਮ
ਉਨ੍ਹਾਂ ਨੇ ਕਿਹਾ, ''ਵਿਸ਼ਵ ਕੱਪ ਇੰਨਾ ਲੰਬਾ ਟੂਰਨਾਮੈਂਟ ਹੈ ਕਿ ਟੂਰਨਾਮੈਂਟ 'ਚ ਅੱਗੇ ਵਧਣ ਨਾਲ ਵਿਕਟ ਹੌਲੀ ਹੋ ਜਾਵੇਗੀ। ਗਿੱਲ ਨੇ ਕਿਹਾ ਕਿ ਭਾਰਤੀ ਬੱਲੇਬਾਜ਼ੀ ਇਕਾਈ 'ਡਾਟ ਬਾਲਾਂ' ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ 'ਸਟਰਾਈਕ ਰੋਟੇਸ਼ਨ' ਨੂੰ ਵਧਾਇਆ ਜਾ ਸਕੇ। ਇਸ ਸਲਾਮੀ ਬੱਲੇਬਾਜ਼ ਨੇ ਕਿਹਾ, ''ਕ੍ਰੀਜ਼ 'ਤੇ ਆਉਣ ਵਾਲੇ ਬੱਲੇਬਾਜ਼ ਲਈ ਸਟ੍ਰਾਈਕ ਰੋਟੇਟ ਕਰਕੇ ਇਨ੍ਹਾਂ ਡਾਟ ਗੇਂਦਾਂ ਨੂੰ ਘੱਟ ਕਰਨਾ ਇੰਨਾ ਆਸਾਨ ਨਹੀਂ ਹੈ। ਇਕ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਅਸੀਂ ਇਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ