ਬੁਮਰਾਹ ਦੇ ਦਾਦੇ ਦੀ ਆਤਮਹੱਤਿਆ ਦਾ ਸੱਚ ਰੁਆ ਦੇਵੇਗਾ ਤੁਹਾਨੂੰ

12/11/2017 2:38:36 PM

ਅਹਿਮਦਾਬਾਦ (ਬਿਊਰੋ)— ਬੁਮਰਾਹ ਅੱਜ ਜਿੱਥੇ ਭਾਰਤੀ ਟੀਮ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉੱਥੇ ਹੀ ਬੁਮਰਾਹ ਲਈ ਇਕ ਦੁਖ ਭਰੀ ਖਬਰ ਰਹੀ ਕਿ ਉਨ੍ਹਾਂ ਦੇ ਦਾਦੇ ਦੀ ਮੌਤ ਹੋ ਗਈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਚਮਕਦੇ ਸਿਤਾਰੇ ਜਸਪ੍ਰੀਤ ਬੁਮਰਾਹ ਦੇ ਦਾਦਾ 84 ਸਾਲ ਦੇ ਸੰਤੋਖ ਸਿੰਘ ਦੀ ਮੌਤ ਇੰਝ ਹੀ ਨਹੀਂ ਸਗੋਂ ਉਨ੍ਹਾਂ ਨੇ ਆਤਮਹੱਤਿਆ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਬੁਮਰਾਹ ਦਾ ਦਾਦਾ ਉਸ ਨੂੰ ਮਿਲਣ ਗਿਆ ਸੀ ਪਰ ਪਹਿਲਾਂ ਵੀ ਉਸਨੂੰ ਮਿਲਣ ਨਹੀਂ ਦਿੱਤਾ ਗਿਆ ਸੀ ਤੇ ਹੁਣ ਵੀ ਜਦੋਂ ਨਹੀਂ ਮਿਲਣ ਦਿੱਤਾ ਗਿਆ ਤਾਂ ਉਹ ਆਖਰੀ ਸਾਹ ਤੱਕ ਉਹ ਆਪਣੇ ਪੋਤੇ ਨੂੰ ਦੇਖਣ ਲਈ ਤਰਸਦਾ ਹੀ ਰਹਿ ਗਿਆ। ਜਾਣੋ ਆਤਮਹੱਤਿਆ ਦੇ ਇਸਦੇ ਪਿੱਛੇ ਦੀ ਵਜ੍ਹਾ-

ਆਪਸੀ ਝਗੜੇ ਦੇ ਚੱਲਦੇ ਕੀਤੀ ਆਤਮ-ਹੱਤਿਆ
ਸੰਤੋਖ ਸਿੰਘ ਦੀ ਪੁੱਤਰੀ ਰਾਜਿੰਦਰ ਕੌਰ ਨੇ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਅੰਤਮ ਸੰਸਕਾਰ ਐਤਵਾਰ ਸ਼ਾਮ ਨੂੰ ਕੀਤਾ ਗਿਆ। ਉਥੇ ਹੀ ਉਨ੍ਹਾਂ ਦੇ ਆਟੋ-ਰਿਕਸ਼ਾ ਸਾਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਵਾਰਕ ਝਗੜੇ ਦੇ ਚੱਲਦੇ ਅਹਿਮਦਾਬਾਦ ਸਥਿਤ ਸਾਬਰਮਤੀ ਨਦੀ ਵਿਚ ਛਾਲ ਮਾਰ ਕੇ ਆਤਮਹੱਤਿਆ ਕੀਤੀ ਹੈ।

29 ਨਵੰਬਰ ਨੂੰ ਪੋਤੇ ਜਸਪ੍ਰੀਤ ਬੁਮਰਾਹ ਨੂੰ ਮਿਲਣ ਲਈ ਰਵਾਨਾ ਹੋਏ ਸੀ 
ਘਰ ਵਿਕਾਸ ਕਲੋਨੀ ਵਿਚ ਕਿਰਾਏ ਦੇ ਇਕ ਛੋਟੇ ਜਿਹੇ ਮਕਾਨ ਵਿਚ ਰਹਿ ਕੇ ਆਟੋ ਚਲਾ ਕੇ ਜ਼ਿੰਦਗੀ ਕੱਟਣ ਵਾਲੇ ਸੰਤੋਖ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਪੋਤੇ ਅਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਜਸਪ੍ਰੀਤ ਬੁਮਰਾਹ ਨੂੰ ਮਿਲਣਾ ਚਾਹੁੰਦੇ ਸਨ। ਰੁਦਰਪੁਰ- ਰਿਕਸ਼ਾ ਆਟੋ ਸਟੈਂਡ ਉੱਤੇ ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ 29 ਨਵੰਬਰ ਨੂੰ ਉਹ ਆਪਣੇ ਪੋਤੇ ਜਸਪ੍ਰੀਤ ਨੂੰ ਮਿਲਣ ਅਹਿਮਦਾਬਾਦ ਰਵਾਨਾ ਹੋ ਗਏ ਸਨ ਅਤੇ ਇਕ ਦਸੰਬਰ ਨੂੰ ਉੱਥੇ ਪੁੱਜੇ ਸਨ।
PunjabKesari
ਜਾਣ ਦਾ ਕਿਰਾਇਆ ਵੀ ਨਹੀਂ ਸੀ
ਮੁਫਲਿਸੀ ਵਿਚ ਜਿੰਦਗੀ ਗੁਜਾਰ ਰਹੇ ਸੰਤੋਖ ਸਿੰਘ ਕੋਲ ਅਹਿਮਦਾਬਾਦ ਜਾਣ ਦਾ ਕਿਰਾਇਆ ਵੀ ਨਹੀਂ ਸੀ। ਬੋਲ-ਚਾਲ ਵਾਲਿਆਂ ਨੇ ਉਨ੍ਹਾਂ ਨੂੰ ਅਹਿਮਦਾਬਾਦ ਜਾਣ ਲਈ ਚਾਰ ਹਜ਼ਾਰ ਰੁਪਏ ਜੁਟਾ ਕੇ ਦਿੱਤੇ ਸਨ। ਐਤਵਾਰ ਨੂੰ ਉਨ੍ਹਾਂ ਦੀ ਪੁਤਰੀ ਰਾਜਿੰਦਰ ਕੌਰ ਨੇ ਫੋਨ ਉੱਤੇ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਿਤਾ ਆਪਣੇ ਪੋਤੇ ਜਸਪ੍ਰੀਤ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ, ਪਰ ਉੱਥੇ ਉਨ੍ਹਾਂ ਨੂੰ ਕਿਸੇ ਨੇ ਵੀ ਤਵੱਜੋ ਨਹੀਂ ਦਿੱਤੀ।
PunjabKesari
ਬੁਮਰਾਹ ਦੀ ਮਾਂ ਦੇ ਰਵੱਈਏ ਤੋਂ ਦੁਖੀ
ਇਸਦੇ ਬਾਅਦ ਉਹ ਲਾਪਤਾ ਹੋ ਗਏ ਅਤੇ ਸ਼ੁਕਰਵਾਰ ਨੂੰ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਗੁਜਰਾਤ ਦੇ ਵਸਤਰਪੁਰ ਥਾਣੇ ਵਿਚ ਦਰਜ ਕਰਾਈ ਗਈ ਸੀ। ਧੀ ਰਾਜਿੰਦਰ ਦਾ ਇਲਜ਼ਾਮ ਹੈ ਕਿ ਜਸਪ੍ਰੀਤ ਬੁਮਰਾਹ ਦੀ ਮਾਂ ਦੇ ਰਵੱਈਏ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਸਾਬਰਮਤੀ ਵਿਚ ਕੁੱਦ ਕੇ ਆਤਮਹੱਤਿਆ ਕਰ ਲਈ। ਐਤਵਾਰ ਨੂੰ ਜਿਸ ਸਮੇਂ ਸੰਤੋਖ ਦੀ ਲਾਸ਼ ਮਿਲੀ, ਉਸ ਸਮੇਂ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਵਲੋਂ ਧਰਮਸ਼ਾਲਾ ਵਿਚ ਮੈਚ ਖੇਡ ਰਹੇ ਸਨ।
PunjabKesari
ਸਾਬਰਮਤੀ ਨਦੀ 'ਚੋਂ ਮਿਲੀ ਲਾਸ਼
ਬੁਮਰਾਹ ਦੀ ਭੂਆ ਰਾਜਵਿੰਦਰ ਕੌਰ ਨੇ ਅੱਠ ਦਸੰਬਰ ਨੂੰ ਸੰਤੋਖ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਇਸਦੇ ਬਾਅਦ ਤੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸ ਨੇ ਐਤਵਾਰ ਦੁਪਹਿਰ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ। ਪੁਲਸ ਮੁਤਾਬਕ, ਸਾਬਰਮਤੀ ਨਦੀ ਦੇ ਗਾਂਧੀ ਬ੍ਰਿਜ ਅਤੇ ਦਧੀਚਿਬ੍ਰਿਜ ਵਿਚਾਲੇ ਬਜ਼ੁਰਗ ਸੰਤੋਖ ਸਿੰਘ ਦੀ ਲਾਸ਼ ਪਈ ਸੀ।


Related News