ਤ੍ਰਿਸ਼ਾ-ਗਾਇਤਰੀ ਦੀ ਜੋੜੀ ਕੁਮਾਮੋਤੋ ਮਾਸਟਰਜ਼ ਜਾਪਾਨ ਦੇ ਪਹਿਲੇ ਦੌਰ ’ਚ ਹੀ ਹਾਰੀ

Wednesday, Nov 13, 2024 - 03:08 PM (IST)

ਤ੍ਰਿਸ਼ਾ-ਗਾਇਤਰੀ ਦੀ ਜੋੜੀ ਕੁਮਾਮੋਤੋ ਮਾਸਟਰਜ਼ ਜਾਪਾਨ ਦੇ ਪਹਿਲੇ ਦੌਰ ’ਚ ਹੀ ਹਾਰੀ

ਕੁਮਾਮੋਤੋ (ਜਾਪਾਨ)– ਤ੍ਰਿਸ਼ਾ ਜੌਲੀ ਤੇ ਗਾਇਤ੍ਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੂੰ ਮੰਗਲਵਾਰ ਨੂੰ ਇੱਥੇ ਕੁਮਾਮੋਤੋ ਮਾਸਟਰਜ਼ ਜਾਪਾਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਚੀਨੀ ਤਾਈਪੇ ਦੀ ਜੋੜੀ ਵਿਰੁੱਧ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ 20ਵੇਂ ਨੰਬਰ ਦੀ ਭਾਰਤੀ ਜੋੜੀ ਨੂੰ ਇਸ ਸੁਪਰ 500 ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿਚ ਸੂ ਯਿਨ ਹੂਈ ਤੇ ਲਿਨ ਯਿਨ ਹੂਈ ਦੀ 24ਵੇਂ ਨੰਬਰ ਦੀ ਜੋੜੀ ਵਿਰੁੱਧ ਸਿਰਫ 36 ਮਿੰਟ ਵਿਚ 16-21, 16-21 ਨਾਲ ਹਾਰ ਝੱਲਣੀ ਪਈ।


author

Tarsem Singh

Content Editor

Related News