ਤ੍ਰਿਸਾ ਤੇ ਗਾਇਤਰੀ ਦੀ ਜੋੜੀ ਯੂ.ਐੱਸ. ਓਪਨ ’ਚ ਅੱਗੇ ਵਧੀ, ਰੌਣਕ ਨੇ ਮੁੱਖ ਡਰਾਅ ’ਚ ਬਣਾਈ ਜਗ੍ਹਾ

Thursday, Jun 25, 2026 - 11:33 AM (IST)

ਤ੍ਰਿਸਾ ਤੇ ਗਾਇਤਰੀ ਦੀ ਜੋੜੀ ਯੂ.ਐੱਸ. ਓਪਨ ’ਚ ਅੱਗੇ ਵਧੀ, ਰੌਣਕ ਨੇ ਮੁੱਖ ਡਰਾਅ ’ਚ ਬਣਾਈ ਜਗ੍ਹਾ

ਫੁਲਰਟਨ (ਅਮਰੀਕਾ)- ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਅਮਰੀਕਾ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ’ਚ ਸਪੇਨ ਦੀ ਪਾਓਲਾ ਲੋਪੇਜ਼ ਅਤੇ ਲੂਸੀਆ ਰੋਡ੍ਰੀਗੇਜ਼ ਨੂੰ ਤਿੰਨ ਸੈੱਟਾਂ ਦੇ ਸਖਤ ਮੁਕਾਬਲੇ ’ਚ ਹਰਾ ਕੇ ਦੂਸਰੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ। ਗਿੱਟੇ ਦੀ ਸੱਟ ਤੋਂ ਉੱਭਰ ਕੇ ਵਾਪਸੀ ਕਰ ਰਹੀ ਤ੍ਰਿਸਾ ਨੇ ਆਪਣੀ ਜੋੜੀਦਾਰ ਗਾਇਤਰੀ ਦੇ ਨਾਲ ਮਿਲ ਕੇ ਸਪੇਨੀ ਜੋੜੀ ਨੂੰ 21-12, 14-21, 21-13 ਨਾਲ 51 ਮਿੰਟ ਤੱਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ’ਚ ਹਰਾਇਆ।

ਪੁਰਸ਼ ਸਿੰਗਲਜ਼ ਕੁਆਲੀਫਾਇਰ ’ਚ ਰੌਣਕ ਚੌਹਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੱਖ ਡਰਾਅ ’ਚ ਜਗ੍ਹਾ ਬਣਾ ਲਈ। ਉਸ ਨੇ ਪਹਿਲਾਂ ਫਰਾਂਸ ਦੇ ਐਨੋਗਾਟ ਰਾਏ ਨੂੰ 21-19, 21-16 ਨਾਲ ਹਰਾਇਆ ਅਤੇ ਫਿਰ ਚੀਨੀ ਤਾਈਪੇ ਦੇ ਕੁਓ ਕੁਆਨ ਲਿਨ ਨੂੰ 13-21, 21-14, 21-10 ਨਾਲ ਹਰਾ ਕੇਕੇ ਅੱਗੇ ਵਧਿਆ। ਚੌਹਾਨ ਦੇ ਸਾਹਮਣੇ ਹੁਣ ਸ਼ੁਰੂਆਤੀ ਦੌਰ ’ਚ ਹਮਵਤਨ ਐੱਸ. ਸ਼ੰਕਰ ਮੁਥੂਸਾਮੀ ਸੁਬਰਾਮਣਿਅਮ ਦੀ ਚੁਣੌਤੀ ਹੋਵੇਗੀ।


author

Tarsem Singh

Content Editor

Related News