ਭਾਰਤ ਦੀ ਝੋਲੀ ਕਈ ਮੈਡਲ ਪਾਉਣ ਵਾਲੇ ਸਾਬਕਾ ਦਿੱਗਜ ਖਿਡਾਰੀ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ

Friday, Jun 12, 2026 - 10:32 AM (IST)

ਭਾਰਤ ਦੀ ਝੋਲੀ ਕਈ ਮੈਡਲ ਪਾਉਣ ਵਾਲੇ ਸਾਬਕਾ ਦਿੱਗਜ ਖਿਡਾਰੀ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ

ਨਵੀਂ ਦਿੱਲੀ (ਏਜੰਸੀ)- ਭਾਰਤ ਦੇ ਮਸ਼ਹੂਰ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲ ਦੇ ਸਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ (NRAI) ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਦੇ ਅਨੁਸਾਰ, ਰਾਣਾ ਨੇ ਵੀਰਵਾਰ ਰਾਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰ 'ਤੇ 9 ਔਰਤਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ, ਅਦਾਲਤ 'ਚ ਹੋਈ ਪੇਸ਼ੀ

PunjabKesari

ਰਾਣਾ ਜਰਮਨੀ ਦੇ ਮਿਊਨਿਖ ਵਿੱਚ ISSF ਵਿਸ਼ਵ ਕੱਪ ਤੋਂ ਭਾਰਤੀ ਟੀਮ ਦੀ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋ ਗਏ ਸਨ। ਨਵੀਂ ਦਿੱਲੀ ਪਹੁੰਚਣ 'ਤੇ, ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਸਟੈਂਟ ਲਗਾਏ ਗਏ ਸਨ। ਰਾਣਾ ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਲਈ 'ਹਾਈ ਪਰਫਾਰਮੈਂਸ ਕੋਚ' ਵਜੋਂ ਸੇਵਾ ਨਿਭਾ ਰਹੇ ਸਨ।

ਇਹ ਵੀ ਪੜ੍ਹੋ: ਸਸਪੈਂਸ ਖ਼ਤਮ ! ਈਸ਼ਾ ਰਿੱਖੀ ਨੇ ਬਾਦਸ਼ਾਹ ਨੂੰ ਦੱਸਿਆ 'ਪਤੀ ਦੇਵ', ਪਹਿਲੀ ਵਾਰ ਸਾਂਝੀ ਕੀਤੀ ਰੋਮਾਂਟਿਕ ਤਸਵੀਰ

PunjabKesari

ਤਿੰਨ ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਵਾਲੇ ਜਸਪਾਲ ਰਾਣਾ ਭਾਰਤ ਦੇ ਸਭ ਤੋਂ ਸਫਲ ਰਾਸ਼ਟਰਮੰਡਲ ਖੇਡਾਂ (Commonwealth Games) ਦੇ ਐਥਲੀਟ ਸਨ। ਉਨ੍ਹਾਂ ਨੇ 1994, 1998, 2002 ਅਤੇ 2006 ਦੀਆਂ ਖੇਡਾਂ ਵਿੱਚ ਕੁੱਲ 15 ਤਗਮੇ (9 ਸੋਨ, 4 ਚਾਂਦੀ ਅਤੇ 2 ਕਾਂਸੀ) ਜਿੱਤੇ। ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ, ਜਸਪਾਲ ਰਾਣਾ ਨੇ ਨਵੇਂ ਖਿਡਾਰੀਆਂ ਨੂੰ ਤਰਾਸ਼ਣ ਦਾ ਜ਼ਿੰਮਾ ਸੰਭਾਲਿਆ। ਜੂਨੀਅਰ ਰਾਸ਼ਟਰੀ ਕੋਚ ਵਜੋਂ ਉਨ੍ਹਾਂ ਨੇ ਮਨੂ ਭਾਕਰ ਅਤੇ ਸੌਰਭ ਚੌਧਰੀ ਵਰਗੇ ਕਈ ਵਿਸ਼ਵ ਪੱਧਰੀ ਨਿਸ਼ਾਨੇਬਾਜ਼ਾਂ ਦੀ ਖੋਜ ਕੀਤੀ ਅਤੇ ਉਨ੍ਹਾਂ ਨੂੰ ਕੋਚਿੰਗ ਦਿੱਤੀ।

ਇਹ ਵੀ ਪੜ੍ਹੋ: 'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ ਪੰਜਾਬੀ ਗਾਇਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News