ਭੁੱਲਰ ਮੋਰੱਕੋ ’ਚ ਸਾਂਝੇ ਤੌਰ ’ਤੇ 31ਵੇਂ ਸਥਾਨ ਦੇ ਨਾਲ ਭਾਰਤੀਆਂ ’ਚ ਚੋਟੀ ’ਤੇ

Tuesday, Jun 16, 2026 - 10:50 AM (IST)

ਭੁੱਲਰ ਮੋਰੱਕੋ ’ਚ ਸਾਂਝੇ ਤੌਰ ’ਤੇ 31ਵੇਂ ਸਥਾਨ ਦੇ ਨਾਲ ਭਾਰਤੀਆਂ ’ਚ ਚੋਟੀ ’ਤੇ

ਰਬਾਤ (ਮੋਰੱਕੋ)– ਤਜ਼ਰੇਬਕਾਰ ਗੋਲਫਰ ਗਗਨਜੀਤ ਭੁੱਲਰ ਇੱਥੇ ਕੌਮਾਂਤਰੀ ਸੀਰੀਜ਼ ਮੋਰੱਕੋ ’ਚ ਆਖਰੀ ਦੌਰ ’ਚ ਇਕ ਓਵਰ 73 ਦੇ ਸਕੋਰ ਨਾਲ ਸਾਂਝੇ ਤੌਰ ’ਤੇ 31ਵੇਂ ਸਥਾਨ ਦੇ ਨਾਲ ਭਾਰਤੀ ਖਿਡਾਰੀਆਂ ਵਿਚਾਲੇ ਚੋਟੀ ’ਤੇ ਰਿਹਾ। ਭੁੱਲਰ ਨੇ ਏਸ਼ੀਆਈ ਟੂਰ ਦੇ ਇਸ 20 ਲੱਖ ਡਾਲਰ ਦੇ ਇਨਾਮੀ ਰਾਸ਼ੀ ਵਾਲੇ ਮੁਕਾਬਲੇ ’ਚ ਕੁੱਲ 6 ਅੰਡਰ ਦਾ ਸਕੋਰ ਬਣਾਇਆ। ਹੋਰ ਭਾਰਤੀਆਂ ’ਚ ਕਰਨਦੀਪ ਕੋਛੜ (78) ਤੇ ਅਜਿਤੇਸ਼ ਸੰਧੂ (77) ਸਾਂਝੇ ਤੌਰ ’ਤੇ 61ਵੇਂ ਸਥਾਨ ’ਤੇ ਰਹੇ।


author

Tarsem Singh

Content Editor

Related News