ਗੈਰ ਓਲੰਪਿਕ ਭਾਰ ਵਰਗਾਂ ਦੇ ਟ੍ਰਾਇਲ 12-13 ਜਨਵਰੀ ਨੂੰ ਹੋਣਗੇ

01/10/2020 12:29:34 PM

ਸਪੋਰਟਸ ਡੈਸਕ— ਭਾਰਤੀ ਕੁਸ਼ਤੀ ਮਹਾਸੰਘ ਫ੍ਰੀ ਸਟਾਈਲ, ਗ੍ਰੀਕੋ ਰੋਮਨ ਸ਼ੈਲੀ ਤੇ ਮਹਿਲਾ ਕੁਸ਼ਤੀ ਦੀਆਂ ਗੈਰ ਓਲੰਪਿਕ ਭਾਰ ਸ਼੍ਰੇਣੀਆਂ 'ਚ ਚੋਣ ਟ੍ਰਾਇਲ ਆਯੋਜਿਤ ਕਰਨ ਜਾ ਰਿਹਾ ਹੈ। ਇਹ ਟ੍ਰਾਇਲ 12 ਤੇ 13 ਜਨਵਰੀ ਨੂੰ ਐੱਸ. ਟੀ. ਸੀ., ਲਖਨਊ ਤੇ ਸੋਨੀਪਤ ਵਿਚ ਆਯੋਜਿਤ ਕੀਤੇ ਜਾਣਗੇ। ਮਹਾਸੰਘ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰਾਇਲ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਚੋਣ ਲਈ ਕੀਤੇ ਜਾ ਰਹੇ ਹਨ।PunjabKesariਦਿੱਲੀ 'ਚ 18-23 ਫਰਵਰੀ ਤੱਕ ਏਸ਼ੀਆਈ ਚੈਂਪੀਅਨਸ਼ਿਪ ਦਾ ਪ੍ਰਬੰਧ ਹੋਣਾ ਹੈ। ਫ੍ਰੀ ਸਟਾਈਲ 'ਚ 61, 70, 79, 92 ਕਿ.ਗ੍ਰਾ., ਗਰੀਕੋ ਰੋਮਨ ਸ਼ੈਲੀ 'ਚ 55, 63, 72, 82 ਕਿ. ਗ੍ਰਾ ਅਤੇ ਮਹਿਲਾ ਕੁਸ਼ਤੀ 'ਚ 55, 59, 65, 72 ਕਿ.ਗ੍ਰਾ ਭਾਰ ਵਰਗਾਂ 'ਚ ਟ੍ਰਾਇਲ ਹੋਵੇਗਾ।


Related News