ਆਸਟ੍ਰੇਲੀਆ ਨੂੰ ਵਿਸ਼ਵ ਕੱਪ ਖਿਤਾਬ ਜਿਤਾਉਣ ਵਾਲੇ ਟ੍ਰੈਵਿਸ ਹੈੱਡ ਨੇ ਖਰੀਦਿਆ ਨਵਾਂ ਘਰ, ਕੀਮਤ ਜਾਣ ਹੋ ਜਾਓਗੇ ਹੈਰਾਨ

12/07/2023 4:54:37 PM

ਸਪੋਰਟਸ ਡੈਸਕ- ਵਿਸ਼ਵ ਕੱਪ 2023 ਦੇ ਫਾਈਨਲ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਆਸਟ੍ਰੇਲੀਆ ਨੂੰ ਖ਼ਿਤਾਬ ਜਿਤਾਉਣ ਵਾਲੇ ਬੱਲੇਬਾਜ਼ ਟ੍ਰੈਵਿਸ ਹੈੱਡ ਦਾ ਨਾਂ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਫਾਈਨਲ 'ਚ ਹੈੱਡ ਨੇ 120 ਗੇਂਦਾਂ 'ਚ 137 ਦੌੜਾਂ ਦੀ ਪਾਰੀ ਖੇਡੀ ਸੀ ਤੇ ਟੀਮ ਨੂੰ ਕੱਪ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਪਰ ਹੁਣ ਹੈੱਡ ਇਕ ਹੋਰ ਗੱਲ ਕਾਰਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼

ਅਸਲ 'ਚ ਟ੍ਰੈਵਿਸ ਹੈੱਡ ਨੇ ਨਵਾਂ ਘਰ ਖਰੀਦਿਆ ਹੈ, ਜੋ ਐਡੀਲੇਡ ਦੇ ਮਿਚਹੈਮ 'ਚ ਸਥਿਤ ਹੈ। ਇਹ ਘਰ ਬਹੁਤ ਹੀ ਆਲੀਸ਼ਾਨ ਹੈ, ਜਿਸ ਦੀ ਕੀਮਤ ਜਾਣ ਕੇ ਹਰ ਕੋਈ ਹੈਰਾਨ ਹੈ। ਉਸ ਦੇ ਨਵੇਂ ਘਰ ਦੀ ਕੀਮਤ 23 ਕਰੋੜ ਰੁਪਏ ਤੋਂ ਵੀ ਵੱਧ ਹੈ। ਜਾਣਕਾਰੀ ਮੁਤਾਬਕ ਇਸ ਘਰ 'ਚ 5 ਬੈੱਡਰੂਮ ਹਨ, ਇਕ ਵੱਡਾ ਹਾਲ ਹੈ ਤੇ ਓਪਨ ਕਿਚਨ ਬਣੀ ਹੋਈ ਹੈ। ਘਰ ਦੇ ਬੈੱਡਰੂਮ ਤੋਂ ਐਡੀਲੇਡ ਦਾ ਸ਼ਾਨਦਾਰ ਨਜ਼ਾਰਾ ਦਿਖਦਾ ਹੈ। ਘਰ ਦੇ ਪਿਛਲੇ ਪਾਸੇ ਬਗੀਚੇ ਹਨ ਤੇ ਇਕ ਸਵਿਮਿੰਗ ਪੂਲ ਵੀ ਹੈ। 

ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਜਾਣਕਾਰੀ ਮੁਤਾਬਕ ਇਹ ਘਰ ਚੀਨ ਦੇ ਇਕ ਅਰਬਪਤੀ ਨੇ ਬਣਾਇਆ ਸੀ, ਪਰ ਬਾਅਦ 'ਚ ਉਸ ਨੇ ਇਸ ਨੂੰ ਵੇਚ ਦਿੱਤਾ ਤੇ ਟ੍ਰੈਵਿਸ ਹੈੱਡ ਨੇ ਇਸ ਘਰ ਨੂੰ 23.5 ਕਰੋੜ ਰੁਪਏ ਦੇ ਕੇ ਖਰੀਦ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News