ਯੁਵਰਾਜ ਦੇ ਆਲਰਾਊਂਡ ਪ੍ਰਦਰਸ਼ਨ ਦੇ ਬਾਵਜੂਦ ਟੋਰਾਂਟੋ ਨੈਸ਼ਨਲਜ਼ ਹਾਰੀ
Sunday, Aug 04, 2019 - 11:16 PM (IST)

ਬ੍ਰੈਂਪਟਨ (ਕੈਨੇਡਾ)— ਸਾਬਕਾ ਭਾਰਤੀ ਧਾਕੜ ਕ੍ਰਿਕਟਰ ਯੁਵਰਾਜ ਸਿੰਘ ਦੀ 51 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਗਲੋਬਲ ਟੀ-20 ਲੀਗ ਵਿਚ ਉਸ ਦੀ ਟੀਮ ਟੋਰਾਂਟੋ ਨੈਸ਼ਨਲਜ਼ ਨੂੰ ਬ੍ਰੈਂਪਟਨ ਵੋਲਵਜ਼ ਤੋਂ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਤ ਲਈ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੋਰਾਂਟੋ ਨੈਸ਼ਨਲਜ਼ ਆਪਣੇ ਕਪਤਾਨ ਯੁਵਰਾਜ ਸਿੰਘ ਦੀ 22 ਗੇਂਦਾਂ ਵਿਚ 51 ਦੌੜਾਂ ਦੀ ਪਾਰੀ ਦੇ ਬਾਵਜੂਦ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਹੀ ਬਣਾ ਸਕੀ। ਯੁਵਰਾਜ ਨੇ ਆਪਣੀ ਪਾਰੀ ਵਿਚ 5 ਛੱਕੇ ਤੇ 3 ਛੱਕੇ ਲਾਏ। ਉਸ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਇਆ ਤੇ 2 ਓਵਰਾਂ ਵਿਚ 14 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।