ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ''ਚ ਖੇਡਣਗੀਆਂ ਚੋਟੀ ਭਾਰਤੀ ਖਿਡਾਰਨਾਂ

Thursday, Feb 07, 2019 - 05:59 PM (IST)

ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ''ਚ ਖੇਡਣਗੀਆਂ ਚੋਟੀ ਭਾਰਤੀ ਖਿਡਾਰਨਾਂ

ਹਿਸਾਰ : ਭਾਰਤ ਦੀ ਚੋਟੀ ਮਹਿਲਾ ਖਿਡਾਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਨੌਵੀਂਂ ਸੀਨੀਅਰ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਵਿਚ ਆਪਣੀ-ਆਪਣੀ ਸੂਬਾ ਇਕਾਈਆਂ ਅਤੇ ਸਪਾਂਸਰਾਂ ਲਈ ਖੇਡੇਗੀ। ਗੁਰਜੀਤ ਕੌਰ, ਦੀਪ ਗ੍ਰੇਸ ਇੱਕਾ, ਸੁਸ਼ੀਲਾ ਚਾਨੂ, ਨਵਨੀਤ ਕੌਰ, ਨਵਜੋਤ ਕੌਰ, ਅਨੁਪਾ ਬਾਰਲਾ ਅਤੇ ਵੰਦਨਾ ਟਾਰਿਆ ਉਨ੍ਹਾਂ ਚੋਟੀ ਸਿਤਾਰਿਆਂ ਵਿਚੋਂ ਹੈ ਜੋ ਰੇਲਵੇ ਖੇਡ ਸੰਵਰਧਨ ਬੋਰਡ ਲਈ ਖੇਡਣਗੀਆਂ। ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਨੇ ਕਿਹਾ, ''ਸਪੇਨ ਦੇ ਸਫਲ ਦੌਰੇ ਤੋਂ ਬਾਅਦ ਖਿਡਾਰੀਆਂ ਲਈ ਰਾਸ਼ਟਰੀ ਚੈਂਪੀਅਨਸ਼ਿਪ ਦੇ ਜ਼ਰੀਏ ਲੈਅ ਨੂੰ ਕਾਇਮ ਰੱਖਣਾ ਜ਼ਰੂਰੀ ਹੈ।''

ਆਰ. ਐੱਸ. ਪੀ. ਬੀ. ਆਪਣੀ ਮੁਹਿੰਮ ਦਾ ਆਗਾਜ਼ ਪੂਲ ਏ ਵਿਚ ਹਾਕੀ ਰਾਜਸਥਾਨ ਖਿਲਾਫ ਕਰੇਗਾ। ਪੂਲ ਏ ਵਿਚ ਹਾਕੀ ਕਰਨਾਟਕ, ਹਾਕੀ ਓਡੀਸ਼ਾ, ਹਾਕੀ ਕੁਰਗ ਹੈ ਜਦਕਿ ਪੂਲ ਬੀ 'ਚ ਪਿਛਲੇ ਸਾਲ ਦੀ ਉਪ ਜੇਤੂ ਹਾਕੀ ਮੱਧ ਪ੍ਰਦੇਸ਼ , ਹਾਕੀ ਗੰਗਪੁਰ ਓਡੀਸ਼ਾ, ਛੱਤੀਸਗੜ ਹਾਕੀ, ਹਾਕੀ ਭੋਪਾਲ ਹੋਣਗੇ। ਪੂਲ ਸੀ ਵਿਚ ਹਾਕੀ ਹਰਿਆਣਾ, ਹਾਕੀ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹਾਕੀ ਹਿਮਾਚਲ, ਕੇਂਦਰੀ ਰਿਜ਼ਰਵ ਪੁਲਸ ਬਲ ਹੈ ਜਦਕਿ ਪੂਲ ਡੀ ਵਿਚ ਹਾਕੀ ਝਰਾਖੰਡ, ਹਾਕੀ ਪੰਜਾਬ, ਤਾਮਿਲਨਾਡੂ ਹਾਕੀ, ਭਾਰਤੀ ਯੁਨੀਵਰਸਿਟੀ ਹਾਕੀ ਸੰਘ ਅਤੇ ਕੇਰਲ ਹਾਕੀ ਹੈ। ਪੂਲ ਦੀਆਂ ਚੋਟੀ 2 ਟੀਮਾਂ ਕੁਆਰਟਰ ਫਾਈਨਲ ਵਿਚ ਪਹੁੰਚਣਗੀਆਂ ਜਦਕਿ ਸੈਮੀਫਾਈਨਲ ਅਤੇ ਫਾਈਨਲ ਕ੍ਰਮਵਾਰ : 17 ਅਤੇ 18 ਫਰਵਰੀ ਨੂੰ ਖੇਡੇ ਜਾਣਗੇ।


Related News