ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ

Monday, Jan 10, 2022 - 07:59 PM (IST)

ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ

ਕ੍ਰਾਈਸਟਚਰਚ- ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਟਾਮ ਲਾਥਮ ਨੇ ਬੰਗਲਾਦੇਸ਼ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ 252 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣਾ ਨਾਂ ਕੁਝ ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ ਵਿਚ ਦਰਜ ਕਰ ਲਿਆ ਹੈ। ਟੈਸਟ ਕ੍ਰਿਕਟ ਵਿਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਿਰਫ ਵਰਿੰਦਰ ਸਹਿਵਾਗ ਦੇ ਨਾਂ 250+ ਦੀ 2 ਤੋਂ ਜ਼ਿਆਦਾ ਕੁਲ ਚਾਰ ਪਾਰੀਆਂ ਹਨ। ਸਨਤ ਜੈਸੂਰੀਆ, ਗ੍ਰੀਮ ਸਮਿੱਥ, ਕ੍ਰਿਸ ਗੇਲ, ਐਲਿਸਟੇਅਰ ਕੁਕ ਤੇ ਡੇਵਿਡ ਵਾਰਨਰ ਦੇ ਨਾਂ ਸਲਾਮੀ ਬੱਲੇਬਾਜ਼ ਦੇ ਤੌਰ 'ਤੇ 250+ ਦੀਆਂ 2 ਪਾਰੀਆਂ ਹਨ। ਹੁਣ ਲਾਥਮ ਨੇ ਵੀ ਇਸ ਸੂਚੀ ਵਿਚ ਆਪਣਾ ਨਾਮ ਲਿਖਵਾ ਲਿਆ ਹੈ। ਲਾਥਮ ਦਾ 252 ਬੰਗਲਾਦੇਸ਼ ਦੇ ਵਿਰੁੱਧ ਟੈਸਟ ਮੈਚਾਂ ਵਿਚ ਚੌਥਾ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਹੈ। ਕੁਮਾਰ ਸੰਗਕਾਰਾ, ਬੰਗਲਾਦੇਸ਼ ਦੇ ਵਿਰੁੱਧ ਇਕਲੌਤਾ ਤੇਹਰਾ ਸੈਂਕੜਾ ਲਗਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 2014 ਦੇ ਚਟਗਾਓਂ ਟੈਸਟ ਵਿਚ 319 ਦੌੜਾਂ ਬਣਾਈਆਂ ਸਨ।

ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ

PunjabKesari
ਇਸ ਦੌਰਾਨ ਰਾਮਨਰੇਸ਼ ਸਰਵਨ ਦੇ ਨਾਂ ਕਿੰਗਸਟਨ, 2004 ਵਿਚ ਅਜੇਤੂ 261 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ, ਜਦਕਿ ਮਾਰਲੋਨ ਸੈਮੁਅਲਸ ਨੇ ਖੁਲਨਾ, 2012 ਵਿਚ ਬੰਗਲਾਦੇਸ਼ ਦੇ ਵਿਰੁੱਧ 260 ਦੌੜਾਂ ਦੀ ਪਾਰੀ ਖੇਡੀ ਸੀ। ਇਸ ਕਿਸੇ ਵੀ ਕੀਵੀ ਕਪਤਾਨ ਦਾ ਓਪਨਿੰਗ ਕਰਦੇ ਹੋਏ ਸਭ ਤੋਂ ਵੱਡਾ ਸਕੋਰ ਵੀ ਹੈ। ਉਨ੍ਹਾਂ ਨੇ 1968 ਵਿਚ ਭਾਰਤ ਦੇ ਵਿਰੁੱਧ ਬਣਾਏ ਗਏ ਗ੍ਰਾਹਮ ਡੌਓਲਿੰਗ ਦੇ 239 ਦੌੜਾਂ ਦਾ ਰਿਕਾਰਡ ਤੋੜਿਆ। ਇਹ ਨਿਊਜ਼ੀਲੈਂਡ ਦੇ ਕਿਸੇ ਵੀ ਕਪਤਾਨ ਦਾ ਪੰਜਵਾਂ ਸਭ ਤੋਂ ਜ਼ਿਆਦਾ ਟੈਸਟ ਸਕੋਰ ਵੀ ਹੈ। ਇਸ ਤੋਂ ਇਲਾਵਾ ਉਹ ਦੁਨੀਆ ਦੇ ਸਿਰਫ 6 ਕਪਤਾਨਾਂ ਵਿਚੋਂ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੇ ਨਾਂ ਸਲਾਮੀ ਬੱਲੇਬਾਜ਼ ਦੇ ਤੌਰ 'ਤੇ 250+ ਦਾ ਸਕੋਰ ਦਰਜ ਹੈ। ਲਾਥਮ ਨੇ ਆਪਣੇ ਸਾਰੇ 12 ਟੈਸਟ ਸੈਂਕੜੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਹੀ ਬਣਾਏ ਹਨ। ਉਹ ਜਾਨ ਰਾਈਟ ਤੋਂ ਬਾਅਦ 12 ਸੈਂਕੜੇ ਲਗਾਉਣ ਵਾਲੇ ਨਿਊਜ਼ੀਲੈਂਡ ਦੇ ਸਿਰਫ ਦੂਜੇ ਸਲਾਮੀ ਬੱਲੇਬਾਜ਼ ਹਨ। ਇਹ ਨਿਊਜ਼ੀਲੈਂਜ ਦੇ ਲਈ ਸਾਂਝੇ ਤੌਰ 'ਤੇ ਚੌਥਾ ਸਥਾਨ ਵੀ ਹੈ। ਡੇਵੋਨ ਕਾਨਵੇ ਨੇ ਹੁਣ ਤੱਕ ਸਿਰਫ ਪੰਜ ਟੈਸਟ ਮੈਚ ਖੇਡੇ ਹਨ ਤੇ ਉਸਦੇ ਨਾਂ ਇਨ੍ਹਾਂ ਸਾਰਿਆਂ ਟੈਸਟਾਂ ਦੀ ਪਹਿਲੀ ਪਾਰੀ ਵਿਚ 50 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ।

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News