ਓਲੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ’ਤੇ ਦੇਸ਼ ਦੀਆਂ ਨਜ਼ਰਾਂ, PM ਮੋਦੀ ਨੇ ਖਿਡਾਰੀਆਂ ਦਾ ਵਧਾਇਆ ਹੌਸਲਾ

Tuesday, Aug 17, 2021 - 02:27 PM (IST)

ਓਲੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ’ਤੇ ਦੇਸ਼ ਦੀਆਂ ਨਜ਼ਰਾਂ, PM ਮੋਦੀ ਨੇ ਖਿਡਾਰੀਆਂ ਦਾ ਵਧਾਇਆ ਹੌਸਲਾ

ਸਪੋਰਟਸ ਡੈਸਕ— ਟੋਕੀਓ ਓਲੰਪਿਕ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਹੁਣ ਸਾਰੇ ਦੇਸ਼ ਦੀਆਂ ਨਿਗਾਹਾਂ ਟੋਕੀਓ ਪੈਰਾਲੰਪਿਕ ’ਚ ਪੈਰਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ 24 ਅਗਸਤ ਤੋਂ 5 ਸਤੰਬਰ, 2021 ਤਕ ਪੈਰਾਲੰਪਿਕ ’ਚ ਜਾ ਰਹੇ 54 ਭਾਰਤੀ ਖਿਡਾਰੀਆਂ ਦੇ ਦਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਮੇਰਾ ਵਿਸ਼ਵਾਸ ਵਧ ਗਿਆ ਹੈ ਕਿ ਭਾਰਤ ਇਸ ਵਾਰ ਪੈਰਾਲੰਪਿਕ ਖੇਡਾਂ ’ਚ ਵੀ ਨਵਾਂ ਇਤਿਹਾਸ ਬਣਾਉਣ ਜਾ ਰਿਹਾ ਹੈ। ਮੈਂ ਸਾਰੇ ਖਿਡਾਰੀਆਂ ਤੇ ਸਾਰੇ ਕੋਚਾਂ ਨੂੰ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਤੁਹਾਡਾ ਆਤਮਬਲ ਤੇ ਕੁਝ ਹਾਸਲ ਕਰਕੇ ਦਿਖਾਉਣ ਦੀ ਤੁਹਾਡੀ ਇੱਛਾ ਸ਼ਕਤੀ ਅਸੀਮਿਤ ਹੈ।
ਇਹ ਵੀ ਪੜ੍ਹੋ : ICC T-20 WC ਦਾ ਸ਼ੈਡਿਊਲ ਜਾਰੀ, ਪਾਕਿਸਤਾਨ ਨਾਲ ਹੋਵੇਗਾ ਭਾਰਤ ਦਾ ਪਹਿਲਾ ਮੈਚ

ਅਨੁਰਾਗ ਠਾਕੁਰ ਵੀ ਰਹੇ ਮੌਜੂਦ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨਮੰਤਰੀ ਟੋਕੀਓ ’ਚ ਜਾ ਰਹੇ ਪੈਰਾਲੰਪਿਕ ਖਿਡਾਰੀਆਂ ਦਾ ਮਨੋਬਲ ਵਧਾਉਣ ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਸਾਡੇ ਦਰਮਿਆਨ ਹਾਜ਼ਰ ਹੋਏ ਹਨ। ਪ੍ਰਧਾਨਮੰਤਰੀ ਦੇ ਨਿਰਦੇਸ਼ ’ਤੇ ਖੇਡ ਮੰਤਰਾਲਾ ਨੇ ਯਕੀਨੀ ਬਣਾਇਆ ਹੈ ਕਿ ਸਾਡੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਸਕਣ। ਜਦਕਿ ਸੋਮਵਾਰ ਨੂੰ ਪ੍ਰਧਾਨਮੰਤਰੀ ਨੇ ਟੋਕੀਓ ਓਲੰਪਿਕ ਤੋਂ ਪਰਤੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਸੀ ਤੇ ਅਗਲੇ ਸਾਲ 76ਵੇਂ ਸੁਤੰਤਰਤਾ ਦਿਵਸ ਤਕ 75 ਸਕੂਲਾਂ ਦਾ ਦੌਰਾ ਕਰਨ ਤੇ ਕੁਪੋਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਨਾਲ ਹੀ ਸਕੂਲੀ ਬੱਚਿਆਂ ਦੇ ਨਾਲ ਖੇਡ ਖੇਡਣ ਦੀ ਵੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ : ਧੋਨੀ ਸੰਨਿਆਸ ਤੋਂ ਬਾਅਦ ਵੀ ਕਮਾਉਂਦੇ ਹਨ ਕਰੋੜਾਂ ਰੁਪਏ, ਨੈੱਟਵਰਥ ਜਾਣ ਕੇ ਹੋ ਜਾਵੋਗੇ ਹੈਰਾਨ

ਪੈਰਾਲੰਪਿਕ ਖੇਡਾਂ ’ਚ ਵੀ ਦਰਸ਼ਕਾਂ ਨੂੰ ਸਟੇਡੀਅਮ ’ਚ ਦਾਖ਼ਲ ਹੋਣ ਦੀ ਨਹੀਂ ਮਿਲੀ ਇਜਾਜ਼ਤ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਓਲੰਪਿਕ ਦੀ ਤਰ੍ਹਾਂ ਪੈਰਾਲੰਪਿਕ ਖੇਡਾਂ ਦੇ ਦੌਰਾਨ ਵੀ ਸਟੇਡੀਅਮ ’ਚ ਪ੍ਰਸ਼ੰਸਕਾਂ ਦੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪੈਰਾਲੰਪਿਕ ਖੇਡਾਂ ਦਾ ਆਯੋਜਨ 24 ਅਗਸਤ ਨੂੰ ਹੋਵੇਗਾ ਜਿਸ ’ਚ ਲਗਭਗ 4,400 ਖਿਡਾਰੀ ਹਿੱਸਾ ਲੈਣਗੇ। ਓਲੰਪਿਕ ’ਚ 11,000 ਤੋਂ ਜ਼ਿਆਦਾ ਖਿਡਾਰੀਆਂ ਨੇ ਹਿੱਸਾ ਲਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News