ਟੋਕੀਓ ਓਲੰਪਿਕ 'ਤੇ ਕੋਰੋਨਾ ਦਾ ਸਾਇਆ, ਤਿੰਨ ਹੋਰ ਮਾਮਲੇ ਆਏ ਸਾਹਮਣੇ

Monday, Jul 19, 2021 - 11:20 AM (IST)

ਟੋਕੀਓ ਓਲੰਪਿਕ 'ਤੇ ਕੋਰੋਨਾ ਦਾ ਸਾਇਆ, ਤਿੰਨ ਹੋਰ ਮਾਮਲੇ ਆਏ ਸਾਹਮਣੇ

ਟੋਕੀਓ— ਖੇਡ ਪਿੰਡ ’ਚ ਰਹਿ ਰਹੇ ਦੋ ਖਿਡਾਰੀਆਂ ਸਮੇਤ ਕੁਲ ਤਿੰਨ ਖਿਡਾਰੀਆਂ ਨੂੰ ਕੋਵਿਡ-19 ਦੇ ਲਈ ਪਾਜ਼ੇਟਿਵ ਪਾਏ ਜਾਣ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਖੇਡਾਂ ਨਾਲ ਜੁੜੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਖੇਡਾਂ ਨਾਲ ਜੁੜਿਆ ਇਕ ਵਿਅਕਤੀ ਹੈ ਜੋ ਚੀਬਾ ’ਚ ਰਹਿ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਇਕ ਠੇਕੇਦਾਰ ਤੇ ਪੱਤਰਕਾਰ ਨੂੰ ਟੈਸਟ ’ਚ ਪਾਜ਼ੇਟਿਵ ਆਇਆ ਹੈ। ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਇਕਾਂਤਵਾਸ ’ਤੇ ਭੇਜ ਦਿੱਤਾ ਗਿਆ ਹੈ। ਠੇਕੇਦਾਰ ਸੈਤਾਮਾ ’ਚ ਰਹਿੰਦਾ ਹੈ। 

ਆਯੋਜਨ ਕਮੇਟੀ ਨੇ ਕੋਵਿਡ-19 ਮਾਮਲਿਆਂ ਦੀ ਆਪਣੀ ਰੋਜ਼ਾਨਾ ਸੂਚੀ ’ਚ ਇਨ੍ਹਾਂ ਤਿੰਨ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਇਸ ਨਾਲ ਖੇਡਾਂ ਨਾਲ ਜੁੜੇ ਮਾਮਲਿਆਂ ਦੀ ਕੁਲ ਗਿਣਤੀ 58 ਹੋ ਗਈ ਹੈ। ਐਤਵਾਰ ਨੂੰ ਪਹਿਲੀ ਵਾਰ ਖੇਡ ਪਿੰਡ ’ਚ ਰਹਿ ਹੇ ਦੋ ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਇਹ ਦੋਵੇਂ ਦੱਖਣੀ ਅਫ਼ਰੀਕੀ ਟੀਮ ਦੇ ਖਿਡਾਰੀ ਸਨ। ਆਯੋਜਕਾਂ ਨੇ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਸੀ। ਪਰ ਦੱਖਣੀ ਅਫ਼ਰੀਕਾ ਫ਼ੁੱਟਬਾਲ ਸੰਘ ਨੇ ਬਿਆਨ ਜਾਰੀ ਕਰਕੇ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਤੀਜਾ ਕੋਰੋਨਾ ਪਾਜ਼ੇਟਿਵ ਖਿਡਾਰੀ ਆਯੋਜਕਾਂ ਵੱਲੋਂ ਦਿੱਤੇ ਗਏ ਹੋਟਲ ’ਚ ਰਹਿ ਰਿਹਾ ਸੀ ਤੇ ਉਸ ਦੀ ਪਛਾਣ ਅਜੇ ਤਕ ਪਤਾ ਨਹੀਂ ਚਲੀ ਹੈ। ਐਤਵਾਰ ਨੂੰ ਕੁੱਲ 10 ਮਾਮਲੇ ਸਾਹਮਣੇ ਆਏ ਸਨ ਜਿਸ ’ਚ ਪੰਜ ਖੇਡਾਂ ਨਾਲ ਸਬੰਧਤ ਵਿਅਕਤੀ, ਇਕ ਠੇਕੇਦਾਰ ਤੇ ਇਕ ਪੱਤਰਕਾਰ ਸ਼ਾਮਲ ਸਨ। 


author

Tarsem Singh

Content Editor

Related News