ਟੋਕੀਓ ਓਲੰਪਿਕ: ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਫਾਈਨਲ ਦੀ ਦੌੜ ’ਚੋਂ ਬਾਹਰ
Tuesday, Aug 03, 2021 - 05:34 PM (IST)
ਟੋਕੀਓ : ਭਾਰਤ ਦੇ ਸਟਾਰ ਸ਼ਾਟ ਪੁੱਟ (ਗੋਲਾ ਸੁੱਟਣਾ) ਖਿਡਾਰੀ ਤਜਿੰਦਰਪਾਲ ਸਿੰਘ ਤੂਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਏ ਹਨ। ਉਹ ਗਰੁੱਪ ਏ ਦੇ ਕੁਅਫੀਫਿਕੇਸ਼ਨ ਰਾਊਂਡ ਵਿਚ 13ਵੇਂ ਸਥਾਨ ’ਤੇ ਰਹੇ। ਤੂਰ ਨੇ ਜੂਨ ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ 21.49 ਮੀਟਰ ਦੇ ਸਰਵਸ੍ਰੇਸ਼ਠ ਵਿਅਕਤੀਗਤ ਪ੍ਰਦਰਸ਼ਨ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਤਜਿੰਦਰ ਨੇ 19.99 ਮੀਟਰ ਦੇ ਥ੍ਰੋਅ ਨਾਲ ਸ਼ੁਰੂਆਤ ਕੀਤੀ ਸੀ। ਉਹ 16 ਮੁਕਾਬਲੇਬਾਜ਼ਾਂ ਵਿਚ 13ਵੇਂ ਸਥਾਨ ’ਤੇ ਰਹੇ। ਕੁਆਲੀਫਾਈ ਕਰਨ ਲਈ ਐਥਲੀਟਾਂ ਨੂੰ ਜਾਂ ਤਾਂ 21.20 ਮੀਟਰ ਪਾਰ ਕਰਨਾ ਹੁੰਦਾ ਹੈ ਜਾਂ ਗਰੁੱਪ ਏ ਅਤੇ ਬੀ ਵਿਚ ਟੋਪ 12 ਵਿਚ ਸਥਾਨ ਬਣਾਉਣਾ ਹੁੰਦਾ ਹੈ।
ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਖਿਡਾਰੀ ਹੋਣਗੇ 15 ਅਗਸਤ ’ਤੇ ‘ਸਪੈਸ਼ਲ ਗੈਸਟ’, PM ਮੋਦੀ ਦੇਣਗੇ ਸੱਦਾ
ਤਜਿੰਦਰਪਾਲ ਸਿੰਘ ਤੂਰ ਦਾ ਤੀਜਾ ਅਤੇ ਆਖ਼ਰੀ ਥ੍ਰੋਅ ਵੀ ਫਾਊਲ ਰਿਹਾ ਅਤੇ ਸਿਰਫ਼ ਪਹਿਲੇ ਥ੍ਰੋਅ ਵਿਚ ਉਨ੍ਹਾਂ ਨੇ 19.99 ਮੀਟਰ ਦਾ ਥ੍ਰੋਅ ਕੀਤਾ ਸੀ। ਉਥੇ ਹੀ ਬ੍ਰਾਜ਼ੀਲ ਦੇ ਡਾਰਲਨ ਰੋਮਾਨੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਹ ਇਕੱਲੇ ਖਿਡਾਰੀ ਹਨ, ਜਿਨ੍ਹਾਂ ਨੇ 21.20 ਦਾ ਕੁਆਲੀਫਿਕੇਸ਼ਨ ਮਾਰਕ ਪਾਰ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।