ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਜਿੱਤ ਨਾਲ ਕੀਤੀ ਸ਼ੁਰੂਆਤ

Saturday, Jul 24, 2021 - 03:09 PM (IST)

ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਜਿੱਤ ਨਾਲ ਕੀਤੀ ਸ਼ੁਰੂਆਤ

ਟੋਕੀਓ— ਇਕ ਗੋਲ ਨਾਲ ਪੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਭਾਰਤੀ ਪੁਰਸ ਹਾਕੀ ਟੀਮ ਨੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਨਿਊਜ਼ੀਲੈਂਡ ਨੂੰ 3.2 ਨਲ ਹਰਾ ਕੇ ਟੋਕੀਓ ਓਲਪਿਕ ’ਚ ਜਿੱਤ ਨਾਲ ਸ਼ੁਰੂਆਤ ਕੀਤੀ। ਪਿਛਲੇ ਚਾਰ ਦਹਾਕਿਆਂ ’ਚ ਪਹਿਲਾ ਓਲੰਪਿਕ ਤਮਗ਼ਾ ਜਿੱਤਣ ਦੀ ਕੋਸ਼ਿਸ਼ ’ਚ ਲੱਗੀ ਭਾਰਤੀ ਟੀਮ ਨੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਏ ਦਾ ਇਹ ਮੁਕਾਬਲਾ ਜਿੱਤਿਆ।
ਇਹ ਵੀ ਪੜ੍ਹੋ : ਦੀਪਿਕਾ ਤੇ ਪ੍ਰਵੀਣ ਦਾ ਤੀਰਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ, ਮਿਕਸਡ ਡਬਲਜ਼ ਦੇ ਕੁਆਰਟਰ ਫ਼ਾਈਨਲ ’ਚ ਪਹੁੰਚੇ

ਕਈ ਵੀਡੀਓ ਰੈਫ਼ਰਲ ਦਰਮਿਆਨ ਖੇਡੇ ਗਏ ਮੈਚ ’ਚ ਆਖ਼ਰੀ ਮਿੰਟ ’ਚ ਨਿਊਜ਼ੀਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਸ਼੍ਰੀਜੇਸ਼ ਨੇ ਗੋਲ ’ਚ ਨਹੀਂ ਬਦਲਣ ਦਿੱਤਾ। ਨਿਊਜ਼ੀਲੈਂਡ ਲਈ ਛੇਵੇਂ ਮਿੰਟ ’ਚ ਪੈਨਲਟੀ ਕਾਰਨਰ ਮਾਹਰ ਕੇਨ ਰੇਸਲ ਨੇ ਗੋਲ ਕੀਤਾ। ਭਾਰਤ ਲਈ ਰੁਪਿੰਦਰ ਪਾਲ ਸਿੰਘ ਨੇ ਦਸਵੇਂ ਮਿੰਟ ’ਚ ਪੈਨਲਟੀ ਸਟ੍ਰੋਕ ’ਤੇ ਬਰਾਬਰੀ ਦਾ ਗੋਲ ਦਾਗ਼ਿਆ। ਡ੍ਰੈਗ ਫ਼ਲਿਕਰ ਹਰਮਨਪ੍ਰੀਤ ਸਿੰਘ ਨੇ 26ਵੇਂ ਤੇ 23ਵੇਂ ਮਿੰਟ ’ਚ ਗੋਲ ਕੀਤੇ। ਨਿਊਜ਼ੀਲੈਂਡ ਲਈ ਦੂਜਾ ਗੋਲ 43ਵੇਂ ਮਿੰਟ ’ਚ ਸਟੀਫਨ ਜੇਨਿਸ ਨੇ ਦਾਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News