ਟੋਕੀਓ ਓਲੰਪਿਕ : ਕੁਆਰਟਰ ਫ਼ਾਈਨਲ ’ਚ ਹਾਰੀ ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਦੀ ਜੋੜੀ

Saturday, Jul 24, 2021 - 12:57 PM (IST)

ਟੋਕੀਓ ਓਲੰਪਿਕ : ਕੁਆਰਟਰ ਫ਼ਾਈਨਲ ’ਚ ਹਾਰੀ ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਦੀ ਜੋੜੀ

ਸਪੋਰਟਸ ਡੈਸਕ- ਟੋਕੀਓ ਓਲੰਪਿਕ ਤੋਂ ਭਾਰਤ ਲਈ ਇਕ ਬੁਰੀ ਖ਼ਬਰ ਆਈ ਹੈ। ਭਾਰਤ ਦੇ ਲਈ ਤਮਗ਼ੇ ਦੀ ਦਾਅਵੇਦਾਰ ਦੀਪਿਕਾ ਕੁਮਾਰੀ ਤੇ ਪ੍ਰਵੀਨ ਜਾਧਵ ਦੀ ਜੋੜੀ ਆਰਚਰੀ ਮਿਕਸਡ ਟੀਮ ਈਵੈਂਟ ’ਚ ਕੁਆਰਟਰ ਫ਼ਾਈਨਲ ’ਚ ਹਾਰ ਗਈ। ਭਾਰਤੀ ਜੋੜੀ ਨੂੰ ਕੋਰੀਆਈ ਜੋੜੀ ਨੇ ਆਸਾਨ ਮੁਕਾਬਲੇ ’ਚ 6-2 ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਦੀਪਿਕਾ ਕੁਮਾਰੀ ਨੇ ਪਿਛਲੇ ਦਿਨਾਂ ’ਚ ਵਰਲਡ ਕੱਪ ’ਚ ਤਿੰਨ ਸੋਨ ਤਮਗ਼ੇ ਜਿੱਤੇ ਸਨ। ਇਸੇ ਕਰਕੇ ਉਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ।


author

Tarsem Singh

Content Editor

Related News