Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ

08/04/2021 12:08:23 PM

ਟੋਕੀਓ (ਭਾਸ਼ਾ) : ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬੁੱਧਵਾਰ ਨੂੰ ਇੱਥੇ ਮਹਿਲਾ ਵੈਲਟਰਵੇਟ ਵਰਗ (69 ਕਿਲੋਗ੍ਰਾਮ) ਦੇ ਸੈਮੀਫਾਈਨਲ ਵਿਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਓਲੰਪਿਕ ਵਿਚ ਡੈਬਿਊ ਕਰ ਰਹੀ ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਖ਼ਿਲਾਫ਼ ਬੁਸੇਨਾਜ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਅਤੇ ਸਰਵਸੰਮਤੀ ਨਾਲ 5-0 ਨਾਲ ਜਿੱਤ ਦਰਜ ਕਰਨ ਵਿਚ ਸਫ਼ਲ ਰਹੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਫਾਈਨਲ ਦੀ ਦੌੜ ’ਚੋਂ ਬਾਹਰ

PunjabKesari

ਟੋਕੀਓ ਖੇਡਾਂ ਵਿਚ ਇਹ ਭਾਰਤ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂੰ ਨੇ ਚਾਂਦੀ, ਜਦੋਂ ਕਿ ਬੈਡਮਿੰਟਨ ਵਿਚ ਪੀਵੀ ਸਿੰਧੂ ਨੇ ਕਾਂਸੀ ਤਮਗਾ ਜਿੱਤਿਆ। ਲਵਲੀਨਾ ਦਾ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿਚ ਪਹਿਲਾਂ ਤਮਗਾ ਹੈ। ਲਵਲੀਨਾ ਓਲੰਪਿਕ ਮੁੱਕੇਬਾਜ਼ੀ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸੀ ਪਰ ਵਿਸ਼ਵ ਚੈਂਪੀਅਨ ਬੁਸੇਨਾਜ ਨੇ ਉਨ੍ਹਾਂ ਦਾ ਸੁਫ਼ਨਾ ਤੋੜ ਦਿੱਤਾ। ਭਾਰਤੀ ਮੁੱਕੇਬਾਜ਼ ਕੋਲ ਤੁਰਕੀ ਦੀ ਖਿਡਾਰੀ ਦੇ ਦਮਦਾਰ ਮੁੱਕਿਆਂ ਅਤੇ ਤੇਜ਼ੀ ਦਾ ਕੋਈ ਜਵਾਬ ਨਹੀਂ ਸੀ। ਇਸ ਦੌਰਾਨ ਘਬਰਾਹਟ ਵਿਚ ਲਵਲੀਨਾ ਨੇ ਗਲਤੀਆਂ ਕੀਤੀਆਂ।

ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਖਿਡਾਰੀ ਹੋਣਗੇ 15 ਅਗਸਤ ’ਤੇ ‘ਸਪੈਸ਼ਲ ਗੈਸਟ’, PM ਮੋਦੀ ਦੇਣਗੇ ਸੱਦਾ

PunjabKesari

ਕੁਆਟਰ ਫਾਈਨਲ ਵਿਚ ਲਵਲੀਨਾ ਹਾਲਾਂਕਿ ਚੀਨੀ ਤਾਈਪੇ ਦੀ ਸਾਬਕਾ ਵਿਸ਼ਵ ਚੈਂਪੀਅਨ ਨੀਨ ਚਿਨ ਚੇਨ ਨੂੰ ਹਰਾ ਕੇ ਪਹਿਲਾਂ ਹੀ ਤਮਗਾ ਪੱਕਾ ਕਰ ਚੁੱਕੀ ਸੀ। ਅਸਮ ਦੀ 23 ਸਾਲਾ ਲਵਲੀਨਾ ਨੇ ਵਜਿੰਦਰ ਸਿੰਘ (ਬੀਜਿੰਗ 2008) ਅਤੇ ਐਮ.ਸੀ. ਮੈਰੀਕਾਮ (ਲੰਡਨ 2012) ਦੀ ਬਰਾਬਰੀ ਕੀਤੀ। ਵਜਿੰਦਰ ਅਤੇ ਮੈਰੀਕਾਮ ਦੋਵਾਂ ਨੇ ਕਾਂਸੀ ਤਮਗੇ ਜਿੱਤੇ ਸਨ। ਤੁਰਕੀ ਦੀ ਮੁੱਕੇਬਾਜ਼ 2019 ਚੈਂਪੀਅਨਸ਼ਿਪ ਵਿਚ ਜੇਤੂ ਰਹੀ ਸੀ, ਜਦੋਂ ਉਸ ਮੁਕਾਬਲੇ ਵਿਚ ਲਵਲੀਨਾ ਨੂੰ ਕਾਂਸੀ ਤਮਗਾ ਮਿਲਿਆ ਸੀ। ਉਦੋਂ ਇਨ੍ਹਾਂ ਦੋਵਾਂ ਵਿਚਾਲੇ ਮੁਕਾਬਲਾ ਨਹੀਂ ਹੋਇਆ ਸੀ।

PunjabKesari

ਇਹ ਵੀ ਪੜ੍ਹੋ: Tokyo Olympics: ਆਸਟ੍ਰੇਲੀਆ ਖ਼ਿਲਾਫ਼ ਜੇਤੂ ਗੋਲ ਦਾਗਣ ਵਾਲੀ ਕਿਸਾਨ ਦੀ ਧੀ ਗੁਰਜੀਤ ਦਾ ਜਲੰਧਰ ਨਾਲ ਹੈ ਖ਼ਾਸ ਨਾਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News