ਟੋਕੀਓ ਓਲੰਪਿਕ ’ਤੇ ਮੰਡਰਾਏ ਕੋਰੋਨਾ ਦੇ ਬੱਦਲ, 9 ਹੋਰ ਲੋਕ ਕੋਵਿਡ-19 ਪਾਜ਼ੇਟਿਵ

Tuesday, Jul 20, 2021 - 05:19 PM (IST)

ਟੋਕੀਓ (ਏਜੰਸੀ) : ਟੋਕੀਓ ਓਲੰਪਿਕ ਨਾਲ ਜੁੜੇ ਹੋਰ 9 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਆਯੋਜਕਾਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। 17 ਤੋਂ 19 ਜੁਲਾਈ ਦਰਮਿਆਨ ਹੋਏ ਕੋਰੋਨਾ ਟੈਸਟਾਂ ਦੀ ਰਿਪੋਰਟ ਆਉਣ ਦੇ ਬਾਅਦ 9 ਲੋਕਾਂ ਦੇ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਹੈ। ਇਸ ਤੋਂ ਪਹਿਲਾਂ ਖੇਡਾਂ ਦੇ ਆਯੋਜਕਾਂ ਨੇ ਸੋਮਵਾਰ ਨੂੰ ਓਲੰਪਿਕ ਨਾਲ ਜੁੜੇ 3 ਲੋਕਾਂ ਦੇ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਸੀ, ਜਿਸ ਵਿਚ 2 ਵਿਦੇਸ਼ੀ ਨਾਗਰਿਕ, ਜਦੋਂਕਿ ਤੀਜਾ ਸ਼ਖ਼ਸ ਜਾਪਾਨ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’

ਓਲੰਪਿਕ ਆਯੋਜਨ ਕਮੇਟੀ ਨੇ 1 ਜੁਲਾਈ ਤੋਂ ਲੈ ਕੇ ਹੁਣ ਤੱਕ ਖੇਡਾਂ ਨਾਲ ਸਬੰਧਤ 60 ਤੋਂ ਜ਼ਿਆਦਾ ਲੋਕਾਂ (ਐਥਲੀਟਾਂ, ਵਿਦੇਸ਼ੀ ਪ੍ਰਤੀਨਿਧੀਮੰਡਲਾਂ ਦੇ ਮੈਂਬਰਾਂ ਅਤੇ ਸਟਾਫ਼ ਮੈਂਬਰਾਂ) ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਅਸਾਹੀ ਸ਼ਿੰਬੁਨ ਅਖ਼ਬਰਾਂ ਵੱਲੋਂ ਕੀਤੇ ਗਏ ਇਕ ਸਰਵੇਖਣ ਦੇ ਸੋਮਵਾਰ ਨੂੰ ਸਾਹਮਣੇ ਆਏ ਸਿੱਟੇ ਮੁਤਾਬਕ ਜਾਪਾਨ ਵਿਚ ਰਹਿਣ ਵਾਲੇ ਲੱਗਭਗ ਦੋ ਤਿਹਾਰੀ ਲੋਕ ਇਹ ਨਹੀਂ ਸੋਚਦੇ ਹਨ ਕਿ ਸ਼ੁੱਕਰਵਾਰ ਨੂੰ ਟੋਕੀਓ ਵਿਚ ਸ਼ੁਰੂ ਹੋ ਰਹੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਸੁਰੱਖਿਅਤ ਹੋਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਖੇਡ 2020 ਟੋਕੀਓ ਵਿਚ 23 ਜੁਲਾਈ 2021 ਤੋਂ ਸ਼ੁਰੂ ਹੋਣ ਵਾਲੀਆਂ ਹਨ, ਜੋ 8 ਅਗਸਤ ਤੱਕ ਆਯੋਜਿਤ ਹੋਣਗੀਆਂ।

ਇਹ ਵੀ ਪੜ੍ਹੋ: ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


cherry

Content Editor

Related News