5 ਭਾਰਤੀ ਖਿਡਾਰੀ ਜਿਹੜੇ ਟੋਕੀਓ ’ਚ ਫਹਿਰਾ ਸਕਦੇ ਹਨ ਤਿਰੰਗਾ, ਭਾਰਤ ਲਈ ਜਿੱਤ ਸਕਦੇ ਹਨ ਸੋਨ ਤਮਗ਼ੇ
Tuesday, Jun 01, 2021 - 11:06 AM (IST)
ਸਪੋਰਟਸ ਡੈਸਕ— ਟੋਕੀਓ ਓਲੰਪਿਕ 2021 ਦਾ ਆਯੋਜਨ ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ। ਕੌਮਾਂਤਰੀ ਖੇਡਾਂ ’ਚ ਭਾਰਤ ਦੇ ਪ੍ਰਦਰਸ਼ਨ ’ਚ ਲਗਾਤਾਰ ਸੁਧਾਰ ਹੋਇਆ ਹੈ, ਜਿਸ ਦੇ ਚਲਦੇ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦਾਂ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ। ਇਸ ਨਾਲ ਭਾਰਤੀ ਐਥਲੀਟਾਂ ਤੋਂ ਟੋਕੀਓ ਓਲੰਪਿਕ ਖੇਡਾਂ ’ਚ ਸੋਨ ਤਮਗ਼ਾ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਸਾਡੇ ਕਈ ਖਿਡਾਰੀ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਣ ਵਾਲੇ ਹੋਰਨਾ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਜਾਣੋ ਟਾਪ-5 ਖਿਡਾਰੀਆਂ ਦੇ ਬਾਰੇ ’ਚ
1. ਸੌਰਭ ਚੌਧਰੀ
ਯੂਥ ਓਲੰਪਿਕ 2018 ’ਚ ਭਾਰਤ ਲਈ ਗੋਲਡ ਜਿੱਤਣ ਵਾਲੇ 17 ਸਾਲ ਦੇ ਸੌਰਭ ਚੌਧਰੀ ਨਿਸ਼ਾਨੇਬਾਜ਼ੀ ਸੌਰਭ ਚੌਧਰੀ ਨਿਸ਼ਾਨੇਬਾਜ਼ੀ ’ਚ ਆਪਣੇ ਪ੍ਰਦਰਸ਼ਨ ਦੇ ਚਲਦੇ ਭਾਰਤ ਨੂੰ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਾ ਸਕਦੇ ਹਨ। ਸੌਰਭ ਚੌਧਰੀ ਨੇ ਆਈ. ਐੱਸ. ਐੱਸ. ਐਫ਼. ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਹੀ ਸੀਨੀਅਰ ਚੈਂਪੀਅਨ ਜਿਨ ਜਾਂਗ ਦਾ ਰਿਕਾਰਡ ਤੋੜਿਆ ਸੀ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਬਾਅਦ ਇਸ ਦੇਸ਼ ਦੇ ਬੋਰਡ ਨੇ ਖਿਡਾਰੀਆਂ ਨੂੰ IPL ’ਚ ਭੇਜਣ ਤੋਂ ਕੀਤਾ ਮਨ੍ਹਾ
2. ਪੀ. ਵੀ. ਸਿੰਧੂ
2016 ਰੀਓ ਓਲੰਪਿਕ ਖੇਡਾਂ ’ਚ ਸਿੰਧੂ ਚਾਂਦੀ ਦਾ ਤਮਗਾ ਜਿੱਤੀ ਸੀ। ਉਦੋਂ ਸੋਨੇ ਦਾ ਤਮਗ਼ਾ ਬੈਡਮਿੰਟਨ ਦੀ ਨੰਬਰ- 1 ਖਿਡਾਰਨ ਕੈਰੀਲਿਨ ਮਾਰਿਨ ਨੂੰ ਮਿਲਿਆ ਸੀ। ਮਾਰਿਨ ਇਸ ਸਮੇਂ ਜ਼ਖ਼ਮੀ ਹੈ, ਅਜਿਹੇ ’ਚ ਸਿੰਧੂ ਨੂੰ ਇਸ ਦਾ ਸਿੱਧਾ ਫ਼ਾਇਦਾ ਹੋਵੇਗਾ।
3. ਬਜਰੰਗ ਪੂਨੀਆ
ਕਾਮਨਵੈਲਥ ਚੈਂਪੀਅਨ, 2018 ਤੇ 2019 ਦਾ ਵਰਲਡ ਰੈਸਲਿੰਗ ਚੈਂਪੀਅਨ ਬਜਰੰਗ ਇਸ ਵਾਰ ਓਲੰਪਿਕ ਸੋਨ ਤਮਗ਼ਾ ਜਿੱਤਣ ਦਾ ਦਾਅਵੇਦਾਰ ਹੈ। ਉਸ ਦੇ ਪ੍ਰਦਰਸ਼ਨ ’ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹ ਲਗਾਤਾਰ ਹਰ ਮੁਕਾਬਲੇ ’ਚ ਪੋਡੀਅਮ ’ਤੇ ਆ ਰਿਹਾ ਹੈ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪੁੱਜੀ ਦਿੱਲੀ ਪੁਲਸ
4. ਮੀਰਾਬਾਈ ਚਾਨੂੰ
1996 ਓਲੰਪਿਕ ’ਚ ਕਰਣਮ ਮਲੇਸ਼ਵਰੀ ਨੇ ਵੇਟ ਲਿਫ਼ਟਿੰਗ ’ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਸਾਲ 48 ਕਿਲੋਗ੍ਰਾਮ ਭਾਰ ਵਰਗ ’ਚ ਚਾਨੂੰ ਦੀਆਂ ਸੰਭਾਵਨਾਵਾਂ ਹਨ। ਉਹ ਆਈ. ਡਬਲਯੂ. ਐੱਫ਼ ਵਰਲਡ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਜਿੱਤ ਚੁੱਕੀ ਹੈ। ਉਸ ਦੇ ਇਸ ਪ੍ਰਦਰਸ਼ਨ ਨਾਲ ਤੋਂ ਉਸ ਤੋਂ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਦੀਆਂ ਉਮੀਦਾਂ ਵੱਧ ਗਈਆਂ ਹਨ।
5. ਵਿਨੇਸ਼ ਫੋਗਟ
ਏਸ਼ੀਆਈ ਖੇਡਾਂ 2018 ’ਚ ਵਿਨੇਸ਼ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ ਸੀ। ਰੀਓ ਓਲੰਪਿਕ ਖੇਡਾਂ ’ਚ ਸੱਟ ਦੇ ਕਾਰਨ ਉਹ ਬਾਹਰ ਹੋ ਗਈ ਸੀ ਪਰ ਇਸ ਵਾਰ ਉਹ ਆਪਣੀ ਲੈਅ ’ਚ ਹੈ ਤੇ ਲਗਾਤਾਰ ਮੁਕਾਬਲੇ ਜਿੱਤ ਰਹੀ ਹੈ। ਇਸ ਕਾਰਨ ਉਹ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਦੀ ਪ੍ਰਮੁੱਖ ਦਾਅਵੇਦਾਰਾਂ ’ਚੋਂ ਇਕ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।