ਟੋਕੀਓ ਓਲੰਪਿਕ ਨੂੰ ਕੋਰੋਨਾ ਵਾਇਰਸ ਨਹੀਂ ਕਰ ਸਕੇਗਾ ਪ੍ਰਭਾਵਿਤ

Sunday, Feb 02, 2020 - 11:34 AM (IST)

ਟੋਕੀਓ ਓਲੰਪਿਕ ਨੂੰ ਕੋਰੋਨਾ ਵਾਇਰਸ ਨਹੀਂ ਕਰ ਸਕੇਗਾ ਪ੍ਰਭਾਵਿਤ

ਸਪੋਰਟਸ ਡੈਸਕ— ਚੀਨ 'ਚ ਫੈਲੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਈ ਟੂਰਨਾਮੈਂਟ ਦੀ ਮੇਜ਼ਬਾਨੀ ਦੂਜੇ ਦੇਸ਼ਾਂ ਨੂੰ ਸੌਂਪੀ ਗਈ ਹੈ। ਜਾਪਾਨ 'ਚ ਇਸ ਸਾਲ ਜੁਲਾਈ-ਅਗਸਤ 'ਚ ਓਲੰਪਿਕ ਦਾ ਆਯੋਜਨ ਹੋਣਾ ਹੈ। ਇਸ ਨੂੰ ਲੈ ਕੇ ਜਾਪਾਨ ਦੇ ਓਲੰਪਿਕ ਮੰਤਰੀ ਸੀਕੋ ਹਾਸ਼ੀਮੋਟੋ ਨੇ ਕਿਹਾ ਕਿ ਟੋਕੀਓ ਓਲੰਪਿਕ 'ਚ ਕੋਰੋਨਾ ਵਾਇਰਸ ਦਾ ਕੋਈ ਖਤਰਾ ਸਾਬਤ ਨਹੀਂ ਹੋਵੇਗਾ। ਸਭ ਕੁਝ ਸ਼ੈਡਿਊਲ ਮੁਤਾਬਕ ਹੀ ਹੋਵੇਗਾ।

ਕੋਰੋਨਾ ਵਾਇਰਸ ਤੋਂ ਅਜੇ ਤਕ ਚੀਨ 'ਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। 6 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਜਦਕਿ ਜਾਪਾਨ 'ਚ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 17 ਲੋਕਾਂ ਦੀ ਪਛਾਣ ਹੋਈ ਹੈ। ਕੈਬਿਨੇਟ ਬੈਠਕ ਦੇ ਬਾਅਦ ਹਾਸ਼ੀਮੋਟੋ ਨੇ ਕਿਹਾ ਕਿ ਮੈਂ ਜਾਣਦਾ ਹਾਂ ਲੋਕ ਕਾਫੀ ਫਿਕਰਮੰਦ ਹਨ, ਪਰ ਉਨ੍ਹਾਂ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਸਮੇਤ ਹੋਰ ਸਬੰਧਤ ਅਦਾਰਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਓਲੰਪਿਕ ਗੇਮਸ ਨੂੰ ਸਫਲ ਬਣਾਉਣ ਲਈ ਹਰ ਬਿਹਤਰੀਨ ਕੰਮ ਕੀਤੇ ਜਾ ਰਹੇ ਹਨ।


author

Tarsem Singh

Content Editor

Related News