ਜਾਪਾਨ ਓਲੰਪਿਕ ਕਮੇਟੀ ਦੇ ਪ੍ਰਮੁੱਖ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਕੀਤਾ ਖਾਰਜ

Tuesday, Jan 15, 2019 - 05:23 PM (IST)

ਜਾਪਾਨ ਓਲੰਪਿਕ ਕਮੇਟੀ ਦੇ ਪ੍ਰਮੁੱਖ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਕੀਤਾ ਖਾਰਜ

ਟੋਕੀਓ— ਜਾਪਾਨ ਦੀ ਓਲੰਪਿਕ ਕਮੇਟੀ ਦੇ ਪ੍ਰਮੁੱਖ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਕਿ ਟੋਕੀਓ ਨੂੰ 2020 ਓਲੰਪਿਕ ਦੀ ਮੇਜ਼ਬਾਨੀ ਮਿਲਣ ਲਈ ਉਹ ਕਿਸੇ ਵੀ ਸ਼ੱਕੀ ਭੁਗਤਾਨ 'ਚ ਸ਼ਾਮਲ ਸਨ। ਟੋਕੀਓ ਨੂੰ ਓਲੰਪਿਕ ਦੀ ਮੇਜ਼ਬਾਨੀ ਮਿਲਣ ਤੋਂ ਪਹਿਲਾਂ ਕੀਤੇ ਗਏ 21 ਲੱਖ ਡਾਲਰ ਦੇ ਦੋ ਭੁਗਤਾਨਾਂ ਦੀ ਜਾਂਚ ਕਰ ਰਹੀ ਫਰਾਂਸ ਦੀ ਮੈਜਿਸਟ੍ਰੇਟ ਨੇ ਟੀਸੁਨੇਕਾਜੂ ਤਾਕੇਡਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਤਾਕੇਡਾ ਨੇ ਹਾਲਾਂਕਿ 7 ਮਿੰਟ ਤਕ ਚਲੀ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਂ ਭੁਗਤਾਨ ਨਾਲ ਜੁੜੇ ਫੈਸਲਾ ਲੈਣ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਸੀ।'' ਉਨ੍ਹਾਂ ਕਿਹਾ ਕਿ ਉਹ ਭੁਗਤਾਨ ਭ੍ਰਿਸ਼ਟਾਚਾਰ ਨਹੀਂ ਸੀ ਸਗੋਂ ਉਚਿਤ ਮਾਨਤਾ ਪ੍ਰਾਪਤ ਪ੍ਰਕਿਰਿਆਵਾਂ ਦੇ ਤਹਿਤ ਸਲਾਹਕਾਰ ਏਜੰਸੀ ਨੂੰ ਕਰਾਰ ਦੇ ਲਈ ਭੁਗਤਾਨ ਕੀਤਾ ਸੀ।


author

Tarsem Singh

Content Editor

Related News