ਅੱਜ ਹੈ ਭਾਰਤ ਦੇ ਸਾਬਕਾ ਕ੍ਰਿਕਟਰ ਦਾ ਜਨਮਦਿਨ, 300 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼

08/31/2017 4:28:58 PM

ਨਵੀਂ ਦਿੱਲੀ—ਕ੍ਰਿਕਟ ਦੇ ਇਤਿਹਾਸ ਵਿੱਚ ਕਈ ਦਿੱਗਜ ਬੱਲੇਬਾਜਾਂ ਅਤੇ ਗੇਂਦਬਾਜਾਂ ਨੇ ਵੱਡੇ ਰਿਕਾਰਡਸ ਹਾਸਲ ਕੀਤੇ ਹਨ। ਉਨ੍ਹਾਂ ਵਿਚੋਂ ਅੱਜ ਇੱਕ ਅਜਿਹੇ ਗੇਂਦਬਾਜ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਰੋੜਾਂ ਭਾਰਤੀਆਂ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਹੈ । ਉਨ੍ਹਾਂ ਦਾ ਨਾਮ ਜਵਾਗਲ ਸ਼੍ਰੀਨਾਥ ਹੈ।  
ਭਾਰਤੀ ਵਿੱਚ ਸਟਾਰ ਗੇਂਦਬਾਜਾਂ ਦੀ ਲਿਸਟ ਵਿੱਚ ਆਉਣ ਵਾਲੇ ਜਵਾਗਲ ਸ਼੍ਰੀਨਾਥ ਦਾ ਅੱਜ ਜਨਮਦਿਨ ਹੈ । ਇਨ੍ਹਾਂ ਦੇ ਨਾਮ ਇੱਕ ਅਜਿਹਾ ਰਿਕਾਰਡ ਦਰਜ ਹੈ, ਜੋ ਕਿਸੇ ਵੀ ਖਿਡਾਰੀ ਲਈ ਕਾਫ਼ੀ ਮੁਸ਼ਕਲ ਹੈ । ਜੀ ਹਾਂ, ਸ਼੍ਰੀਨਾਥ ਨੇ ਭਾਰਤ ਵਲੋਂ 4 ਵਿਸ਼ਵ ਕੱਪ ਵਿੱਚ ਖੇਡਣ ਵਾਲੇ ਇਸ ਤੇਜ਼ ਗੇਂਦਬਾਜ ਨੇ ਸੰਨਿਆਸ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ ਸੀ । ਇਨ੍ਹਾਂ ਨੇ (1992, 1996, 1999 ਅਤੇ 2003)  ਚਾਰ ਵਿਸ਼ਵ ਕੱਪ ਵਿੱਚ 44 ਵਿਕਟ ਆਪਣੇ ਨਾਮ ਕੀਤੀਆਂ ਹਨ।  
ਕ੍ਰਿਕਟ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ 1989/90 ਵਿੱਚ ਕਰਨਾਟਕ ਵਲੋਂ ਹੈਦਰਾਬਾਦ ਖਿਲਾਫ ਮੈਚ ਵਿੱਚ ਹੈਟਰਿਕ ਬਣਾਕੇ ਕੀਤੀ ਸੀ । ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਭਾਰਤ ਦੇ ਤੀਸਰੇ ਅਤੇ ਕਰਨਾਟਕ ਦੇ ਪਹਿਲੇ ਗੇਂਦਬਾਜ ਬਣੇ ਸਨ ।ਵਨਡੇ ਕਰੀਅਰ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ 229 ਵਨਡੇ 'ਚ 315 ਵਿਕਟ ਆਪਣੇ ਨਾਮ ਕੀਤੀਆਂ ਹਨ। ਉਹ 300 ਵਿਕਟਾਂ ਦਾ ਅੰਕੜਾਂ ਪਾਰ ਕਰਨ ਵਾਲੇ ਦੂਜੇ ਭਾਰਤੀ ਗੇਂਦਬਾਜ਼ ਹਨ।


Related News