ਟਿਮ ਸਾਊਦੀ ਨੂੰ ਫਿਟਨੈੱਸ ਸਾਬਤ ਕਰਨ ਦਾ ਪੂਰਾ ਮੌਕਾ ਮਿਲੇਗਾ : ਗੈਰੀ ਸਟੀਡ

Monday, Sep 18, 2023 - 05:08 PM (IST)

ਟਿਮ ਸਾਊਦੀ ਨੂੰ ਫਿਟਨੈੱਸ ਸਾਬਤ ਕਰਨ ਦਾ ਪੂਰਾ ਮੌਕਾ ਮਿਲੇਗਾ : ਗੈਰੀ ਸਟੀਡ

ਲੰਡਨ— ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਹੈ ਕਿ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਅਗਲੇ ਮਹੀਨੇ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਇੰਗਲੈਂਡ ਖਿਲਾਫ ਚੌਥੇ ਵਨਡੇ ਦੌਰਾਨ ਕੈਚ ਲੈਂਦੇ ਸਮੇਂ ਸਾਊਥੀ ਦਾ ਸੱਜਾ ਅੰਗੂਠਾ ਟੁੱਟ ਗਿਆ ਸੀ।

ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਸਟੈਡ ਨੇ ਕਿਹਾ ਕਿ ਮਾਹਿਰਾਂ ਦੀ ਸਲਾਹ ਲੈ ਕੇ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ, 'ਉਦੋਂ ਤੱਕ ਅਸੀਂ ਵਿਸ਼ਵ ਕੱਪ ਬਾਰੇ ਕੋਈ ਫੈਸਲਾ ਨਹੀਂ ਲੈ ਸਕਦੇ। ਸਾਨੂੰ ਸਮਾਂ ਸੀਮਾ ਨੂੰ ਸਮਝਣਾ ਹੋਵੇਗਾ ਅਤੇ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ। ਅਸੀਂ ਟਿਮ ਨੂੰ ਆਪਣੀ ਫਿਟਨੈੱਸ ਸਾਬਤ ਕਰਨ ਦਾ ਪੂਰਾ ਮੌਕਾ ਦੇਵਾਂਗੇ। ਅਗਲੇ ਦਸ ਬਾਰਾਂ ਦਿਨ ਉਨ੍ਹਾਂ ਲਈ ਬਹੁਤ ਅਹਿਮ ਹੋਣਗੇ। ਟੀਮਾਂ 28 ਸਤੰਬਰ ਤੱਕ ਵਿਸ਼ਵ ਕੱਪ ਟੀਮ 'ਚ ਬਦਲਾਅ ਕਰ ਸਕਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਸੀ ਤੋਂ ਇਜਾਜ਼ਤ ਲੈਣੀ ਪਵੇਗੀ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News