ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
Monday, Jun 28, 2021 - 07:59 PM (IST)
ਨਵੀਂ ਦਿੱਲੀ- ਤੇਜ਼ ਗੇਂਦਬਾਜ਼ ਟਿਮ ਸਾਊਥੀ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਨੇ ਪਿਛਲੇ ਕੁਝ ਸਾਲਾਂ 'ਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਪਹਿਲਾ ਖਿਤਾਬ ਜਿੱਤਣ ਤੋਂ ਬਾਅਦ ਉਹ ਹੋਰ ਜ਼ਿਆਦਾ ਟੈਸਟ ਕ੍ਰਿਕਟ ਖੇਡਣ ਦਾ ਹੱਕਦਾਰ ਹੈ। ਨਿਊਜ਼ੀਲੈਂਡ ਨੇ ਪਿਛਲੇ ਹਫਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਸ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਬਲੈਕ ਕੈਪਸ (ਨਿਊਜ਼ੀਲੈਂਡ) ਨੇ ਪਿਛਲੇ ਪੰਜ ਸਾਲਾ ਵਿਚ 18 ਵਿਰੋਧੀ ਟੈਸਟ ਸੀਰੀਜ਼ਾਂ 'ਚ ਹਿੱਸਾ ਲਿਆ ਹੈ, ਜਿਸ 'ਚ ਸਿਰਫ ਚਾਰ ਸੀਰੀਜ਼ ਤਿੰਨ ਮੈਚਾਂ ਦੀ ਸੀ। ਭਾਰਤ ਨੇ ਵੀ ਇਸ ਦੌਰਾਨ 18 ਵਿਰੋਧੀ ਟੈਸਟ ਸੀਰੀਜ਼ਾਂ ਵਿਚ ਹਿੱਸਾ ਲਿਆ ਪਰ ਉਸ ਵਿਚੋਂ 12 ਵਿਚ ਘੱਟ ਤੋਂ ਘੱਟ ਤਿੰਨ ਮੈਚ ਸ਼ਾਮਲ ਹਨ।
ਸਾਊਥੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਕ ਟੀਮ ਦੇ ਰੂਪ ਵਿਚ ਸਾਡੀ ਤਾਕਤ ਇਹ ਹੈ ਕਿ ਇਹ ਕੇਵਲ ਇਸ ਗੱਲ 'ਤੇ ਧਿਆਨ ਦਿੰਦੇ ਹਨ ਕਿ ਸਾਡੇ ਸਾਹਮਣੇ ਕੀ ਹੈ, ਅਸੀਂ ਇਕ ਗਰੁੱਪ ਦੇ ਰੂਪ ਵਿਚ ਕੀ ਕੋਸ਼ਿਸ਼ ਕਰਦੇ ਹਾਂ ਅਤੇ ਕੀ ਹਾਸਲ ਕਰਦੇ ਹਾਂ। ਮੈਨੂੰ ਹਾਲਾਂਕਿ ਲੱਗਦਾ ਹੈ ਟੈਸਟ ਕ੍ਰਿਕਟ ਖੇਡਣਾ ਵਧੀਆ ਹੋਵੇਗਾ। ਅਸੀਂ ਤਿੰਨ ਮੈਚਾਂ ਦੀ ਸੀਰੀਜ਼ ਜ਼ਿਆਦਾ ਨਹੀਂ ਖੇਡਦੇ ਹਾਂ, ਅਜਿਹੇ ਵਿਚ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਟੈਸਟ ਮੈਚ ਖੇਡਣ ਦੇ ਨਾਲ ਦੋ ਦੀ ਜਗ੍ਹਾ ਤਿੰਨ ਮੈਚਾਂ ਦੀ ਸੀਰੀਜ਼ਾਂ ਵਿਚ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।