ਪਰਥ ਟੈਸਟ ਮੈਚ 'ਚ ਟਾਸ ਹਾਰਨਾ ਚੰਗਾ ਹੋਵੇਗਾ:ਟਿਮ ਪੇਨ

Friday, Dec 14, 2018 - 01:14 PM (IST)

ਪਰਥ ਟੈਸਟ ਮੈਚ 'ਚ ਟਾਸ ਹਾਰਨਾ ਚੰਗਾ ਹੋਵੇਗਾ:ਟਿਮ ਪੇਨ

ਨਵੀਂ ਦਿੱਲੀ—ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਕਿਹਾ ਕਿ ਘਾਹ ਵਾਲੀ ਪਿੱਚ ਅਤੇ ਗਰਮ ਮੌਸਮ ਨੂੰ ਦੇਖਦੇ ਹੋਏ ਟਾਸ ਹਾਰਨਾ ਚੰਗਾ ਹੋਵੇਗਾ ਅਤੇ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਭਾਰਤ ਕੋਲ ਸਟ੍ਰੈਂਥ ਹੈ ਅਤੇ ਪਰਥ 'ਚ ਕੁਝ ਨਵੇਂ ਖਿਡਾਰੀ ਸਾਡੇ ਸਾਹਮਣੇ ਹੋਣਗੇ। ਦੱਸ ਦਈਏ ਕਿ ਐਡੀਲੇਡ 'ਚ ਖੇਡੇ ਗਏ ਪਹਿਲੇ ਮੈਚ 'ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਸੀ।ਪੇਨ ਨੇ ਆਟੱਸ ਸਟੇਡੀਅਮ  'ਚ ਹੋਣ ਵਾਲੇ ਪਹਿਲੇ ਟੈਸਟ ਮੈਚ ਬਾਰੇ 'ਚ ਕਿਹਾ,' ਹਾਂ, ਮੈਂ ਕਹਾਂਗਾ ਕਿ ਟਾਸ ਗਵਾਉਣਾ ਚੰਗਾ ਹੋਵੇਗਾ। ਸੱਚ ਕਹਾਂ ਤਾਂ ਮੈਂ ਅੱਜ ਇਸਦੇ ਬਾਰੇ 'ਚ ਸਵੇਰੇ ਕਿਊਂਰੇਟਰ ਨਾਲ ਗੱਲ ਕੀਤੀ। ਮੈਨੂੰ ਨਹੀਂ ਲੱਗਦਾ ਕਿ ਪਿੱਚ ਇੰਨੀ ਖਰਾਬ ਹੋਵੇਗੀ। ਇਥੇ ਵਨ ਡੇ ਅਤੇ ਟੀ-20 ਲਈ, ਦੋਵੇਂ ਵਿਕਟਾਂ ਸਫੇਟ ਗੇਂਦ ਦੇ ਕ੍ਰਿਕਟ ਲਈ ਸਚਮੁੱਚ ਘਾਹ ਨਾਲ ਭਰੀਆਂ ਲੱਗ ਰਹੀਆਂ ਸਨ, ਪਰ ਇਸ 'ਤੇ ਕਾਫੀ ਚੰਗਾ ਖੇਡ ਹੋਇਆ।'

ਉਨ੍ਹਾਂ ਕਿਹਾ,' ਇੰਨੀ ਗਰਮੀ ਨੂੰ ਦੇਖਦੇ ਹੋਏ ਇਹ ਸ਼ਾਇਦ ਟੁੱਟੇਗੀ ਅਤੇ ਤੁਸੀਂ ਦਰਾਰਾਂ ਦੇਖ ਸਕਦੇ ਹੋ। ਜੋ ਹੈ ਉਹ ਤਾਂ ਹੈ ਹੀ ਅਤੇ ਤੁਸੀਂ ਕਲ ਸਵੇਰੇ ਜੋ ਕੁਝ ਕਰੋਗੇ, ਤੁਹਾਨੂੰ ਸਚਮੁਚ ਚੰਗੀ ਸ਼ੁਰੂਆਤ ਕਰਨੀ ਹੋਵੇਗੀ।' ਆਸਟ੍ਰੇਲੀਆ ਨੇ ਦੂਜੇ ਟੈਸਟ ਲਈ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ।ਪੇਨ ਨੇ ਮੰਨਿਆ ਕਿ ਭਾਰਤੀ ਤੇਜ਼ ਗੇਂਦਬਾਜ਼ਾਂ ਵਾਲੇ ਹਮਲਾਵਰ ਨਾਲ ਉਤਰ ਸਕਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਆਪਣਾ ਕੰਮ ਕਰ ਲਿਆ ਹੈ। ਖਿਡਾਰੀਆਂ ਨੂੰ ਜ਼ਖਮੀ ਹੋਣ ਦੇ ਕਾਰਨ ਭਾਰਤ ਨੇ ਆਪਣੀ ਟੀਮ 'ਚ ਕੁਝ ਬਦਲਾਅ ਕੀਤੇ ਹਨ। ਉਨ੍ਹਾਂ ਕਿਹਾ,' ਉਨ੍ਹਾਂ ਦੀ ਟੀਮ 'ਚ ਨਵੇਂ ਖਿਡਾਰੀ ਆ ਰਹੇ ਹਨ। ਅਸੀਂ ਇਸਦੇ ਬਾਰੇ 'ਚ ਗੱਲ ਕੀਤੀ, ਪਰ ਸਾਨੂੰ ਪਿੱਛਲੇ ਕੁਝ ਹਫਤਿਆਂ 'ਚ ਉਨ੍ਹਾਂ ਦੀ ਪੂਰੀ ਟੀਮ 'ਤੇ ਧਿਆਨ ਲਗਾਇਆ ਹੈ ਤਾਂਕਿ ਅਸੀਂ ਉਨ੍ਹਾਂ ਦੀ ਮਜ਼ਬੂਤੀ ਅਤੇ ਕਮਜ਼ੋਰੀਆਂ ਨੂੰ ਜਾਣ ਸਕੀਏ।

ਅੰਤ 'ਚ ਇਹ ਮੈਦਾਨ 'ਤੇ ਇਕਜੁਟ ਪ੍ਰਦਰਸ਼ਨ ਦੀ ਗੱਲ ਹੁੰਦੀ ਹੈ। ਉਹ ਆਖਰੀ ਵਨ ਡੇ 'ਚ ਜਿਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕਰਨ, ਉਹ ਤਿਆਰੀ ਨਾਲ ਚੁਣੌਤੀ ਪੇਸ਼ ਕਰਣਗੇ ਅਤੇ ਉਹ ਸੀਰੀਜ਼ 'ਚ 2-0 ਨਾਲ ਵਾਧਾ ਬਣਾਉਣਾ ਚਾਹੁੰਣਗੇ। ਇਸ ਲਈ ਸਾਨੂੰ ਪਹਿਲੀ ਗੇਂਦ ਨਾਲ ਮੈਚ 'ਚ ਕਬਜ਼ਾ ਕਰਨਾ ਹੋਵੇਗਾ।'


author

suman saroa

Content Editor

Related News