ਵੁਡਸ 2014 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 10 ''ਚ ਸ਼ਾਮਲ

04/16/2019 9:29:10 AM

ਪੈਰਿਸ— ਟਾਈਗਰ ਵੁਡਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਵਿਸ਼ਵ ਰੈਂਕਿੰਗ 'ਚ ਅੱਗੇ ਵਧਣਾ ਜਾਰੀ ਰਖਿਆ ਹੈ ਅਤੇ ਪੰਜਵੀਂ ਵਾਰ ਮਾਸਟਰਸ ਖਿਤਾਬ ਜਿੱਤਣ ਕਾਰਨ ਉਹ 2014 ਦੇ ਬਾਅਦ ਪਹਿਲੀ ਵਾਰ ਚੋਟੀ ਦੇ 10 'ਚ ਸ਼ਾਮਲ ਹੋ ਗਏ ਹਨ। ਆਗਸਟਾ ਨੈਸ਼ਨਲ 'ਚ ਇਕ ਸ਼ਾਟ ਨਾਲ ਜਿੱਤ ਦਰਜ ਕਰਨ ਵਾਲੇ 43 ਸਾਲਾ ਵੁਡਸ 6 ਸਥਾਨਾਂ ਦੀ ਛਲਾਂਗ ਲਗਾ ਕੇ 6ਵੇਂ ਨੰਬਰ 'ਤੇ ਪਹੁੰਚ ਗਏ ਹਨ। 
PunjabKesari
ਵੁਡਸ ਦਾ ਅਗਲਾ ਟੀਚਾ ਰੈਂਕਿੰਗ 'ਚ ਚੋਟੀ 'ਤੇ ਪਹੁੰਚਣਾ ਹੋਵੇਗਾ ਜਿੱਥੇ ਉਹ 1997 ਤੋਂ 2014 ਵਿਚਾਲੇ 683 ਹਫਤੇ ਤਕ ਰਹੇ ਸਨ। ਇਨ੍ਹਾਂ 'ਚੋਂ ਉਹ 281 ਹਫਤੇ ਤੱਕ ਲਗਾਤਾਰ ਨੰਬਰ ਇਕ ਬਣੇ ਰਹੇ ਸਨ। ਵੁਡਸ ਨੇ ਨਵੰਬਰ 2017 'ਚ ਜਦੋਂ ਪਿੱਠ ਦੇ ਚੌਥੇ ਆਪਰੇਸ਼ਨ ਦੇ ਬਾਅਦ ਵਾਪਸੀ ਕੀਤੀ ਤਾਂ ਉਦੋਂ ਉਹ ਚੋਟੀ ਦੇ 1000 ਤੋਂ ਵੀ ਬਾਹਰ ਸਨ ਪਰ ਹੁਣ ਸਿਰਫ ਡਸਟਿਨ ਜਾਨਸਨ, ਜਸਟਿਨ ਰੋਜ, ਬਰੂਕਸ ਕੋਏਪਕਾ, ਰੋਰੀ ਮੈਕਲਰਾਏ ਅਤੇ ਜਸਟਿਨ ਥਾਮਸ ਹੀ ਉਨ੍ਹਾਂ ਤੋਂ ਅੱਗੇ ਹਨ।


Tarsem Singh

Content Editor

Related News