PSL ਲਈ ਰਵਾਨਾ ਹੋਣ ਤੋਂ ਪਹਿਲਾਂ 3 ਵਿਦੇਸ਼ੀ ਖਿਡਾਰੀ ਕੋਵਿਡ ਪਾਜ਼ੇਟਿਵ

Thursday, Jan 20, 2022 - 12:04 PM (IST)

PSL ਲਈ ਰਵਾਨਾ ਹੋਣ ਤੋਂ ਪਹਿਲਾਂ 3 ਵਿਦੇਸ਼ੀ ਖਿਡਾਰੀ ਕੋਵਿਡ ਪਾਜ਼ੇਟਿਵ

ਕਰਾਚੀ (ਭਾਸ਼ਾ): ਕਵੇਟਾ ਗਲੈਡੀਏਟਰਜ਼ ਫਰੈਂਚਾਇਜ਼ੀ ਦੇ ਤਿੰਨ ਵਿਦੇਸ਼ੀ ਖਿਡਾਰੀ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਲਈ ਰਵਾਨਗੀ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚ ਆਸਟਰੇਲੀਆ ਦੇ ਜੇਮਸ ਫਾਕਨਰ, ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਅਤੇ ਲਿਊਕ ਵੁੱਡ ਸ਼ਾਮਲ ਹਨ। ਇਨ੍ਹਾਂ ਤਿੰਨੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੇ ਆਉਣ ਵਿਚ ਦੇਰੀ ਹੋਵੇਗੀ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਇਸ ਮਾਮਲੇ ’ਚ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ

ਇਹ ਤਿੰਨੇ ਖਿਡਾਰੀ 28 ਜਨਵਰੀ ਨੂੰ ਪੇਸ਼ਾਵਰ ਜਲਮੀ ਦੇ ਖ਼ਿਲਾਫ਼ ਕਵੇਟਾ ਟੀਮ ਦੇ ਪਹਿਲੇ ਮੈਚ ਵਿਚ ਨਹੀਂ ਖੇਡ ਸਕਣਗੇ। ਦੇਸ਼ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਕਰਾਚੀ ਵਿਚ 27 ਜਨਵਰੀ ਨੂੰ ਹੋਣ ਵਾਲੇ ਪੀ.ਐੱਸ.ਐੱਲ. ਮੈਚਾਂ ਲਈ ਸਟੇਡੀਅਮ ਵਿਚ ਸਿਰਫ਼ 25 ਫ਼ੀਸਦੀ ਦਰਸ਼ਕਾਂ ਨੂੰ ਹੀ ਆਉਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News