ਸ਼ਾਰਜਾਹ 'ਚ ਕੋਟਰੇਲ ਨੂੰ ਜੜੇ 5 ਛੱਕਿਆਂ ਨੇ ਵਧਾਇਆ ਤੇਵਤੀਆ ਦਾ ਆਤਮਵਿਸ਼ਵਾਸ: ਗਾਵਸਕਰ

Tuesday, May 03, 2022 - 04:14 PM (IST)

ਮੁੰਬਈ (ਏਜੰਸੀ)- ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਸ਼ਾਰਜਾਹ ਵਿੱਚ ਆਈ.ਪੀ.ਐੱਲ. 2020 ਦੌਰਾਨ ਸ਼ੈਲਡਨ ਕੋਟਰੇਲ ਨੂੰ ਇੱਕ ਓਵਰ ਵਿੱਚ 5 ਛੱਕੇ ਜੜੇ ਨਾਲ ਰਾਹੁਲ ਤੇਵਤੀਆ ਦਾ ਆਤਮ ਵਿਸ਼ਵਾਸ ਵਧਿਆ ਹੈ ਕਿ ਉਹ ਇਸ ਤਰ੍ਹਾਂ ਖੇਡ ਸਕਦਾ ਹੈ। ਤੇਵਤੀਆ ਗੁਜਰਾਤ ਟਾਈਟਨਸ ਲਈ ਸ਼ਾਨਦਾਰ ਫਾਰਮ 'ਚ ਹੈ ਅਤੇ ਕਈ ਮੈਚਾਂ 'ਚ ਆਖਰੀ ਓਵਰ 'ਚ ਟੀਮ ਨੂੰ ਜਿੱਤ ਦਿਵਾ ਚੁੱਕਾ ਹੈ। ਭਾਰਤ ਦੀ ਟੀ-20 ਟੀਮ ਵਿੱਚ ਉਸ ਦੀ ਚੋਣ ਦਾ ਦਾਅਵਾ ਠੋਸ ਮੰਨਿਆ ਜਾ ਰਿਹਾ ਹੈ।

ਗਾਵਸਕਰ ਨੇ ਕਿਹਾ, 'ਸ਼ਾਰਜਾਹ 'ਚ ਸ਼ੇਲਡਨ ਕੋਟਰੇਲ ਨੂੰ ਜੜੇ ਛੱਕਿਆਂ ਨਾਲ ਤੇਵਤੀਆ ਦਾ ਆਤਮ-ਵਿਸ਼ਵਾਸ ਵਧਿਆ ਹੈ ਕਿ ਉਹ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਅਸੀਂ ਉਸਨੂੰ ਅਸੰਭਵ ਨੂੰ ਸੰਭਵ ਕਰਦੇ ਦੇਖਿਆ। ਉਨ੍ਹਾਂ ਕਿਹਾ, 'ਡੈੱਥ ਓਵਰਾਂ ਵਿਚ ਉਸ ਦੀ ਬੱਲੇਬਾਜ਼ੀ ਵਿਚ ਆਤਮ-ਵਿਸ਼ਵਾਸ ਝਲਕਦਾ ਹੈ। ਉਹ ਗੇਂਦ ਦੇ ਆਉਣ ਦਾ ਇੰਤਜ਼ਾਰ ਕਰਦਾ ਹੈ ਅਤੇ ਆਪਣਾ ਸ਼ਾਟ ਖੇਡਦਾ ਹੈ। ਉਸ ਕੋਲ ਸਾਰੇ ਸ਼ਾਟ ਹਨ ਪਰ ਸਭ ਤੋਂ ਮਹੱਤਵਪੂਰਨ ਹੈ ਸੰਕਟ ਦੇ ਸਮੇਂ ਆਪਾ ਨਾ ਗੁਆਉਣ ਦਾ ਉਸ ਦਾ ਗੁਣ।'

ਉਨ੍ਹਾਂ ਨੇ ਤੇਵਤੀਆ ਨੂੰ 'ਆਈਸ ਮੈਨ' ਦਾ ਉਪਨਾਮ ਦਿੱਤਾ। ਉਨ੍ਹਾਂ ਕਿਹਾ, “ਮੈਂ ਉਸ ਨੂੰ ਆਈਸ ਮੈਨ ਇਸ ਲਈ ਕਹਿੰਦਾ ਹਾਂ, ਕਿਉਂਕਿ ਜਦੋਂ ਉਹ ਕਰੀਜ਼ 'ਤੇ ਹੁੰਦਾ ਹੈ ਤਾਂ ਉਹ ਬਿਲਕੁਲ ਨਹੀਂ ਘਬਰਾਉਂਦਾ। ਉਸ ਨੂੰ ਗੇਂਦ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਜਾਣਦਾ ਹੈ ਕਿ ਕਿਹੜਾ ਸ਼ਾਟ ਖੇਡਣਾ ਹੈ।'' ਗਾਵਸਕਰ ਨੇ ਕਿਹਾ, 'ਉਸ ਨੇ ਆਪਣੇ ਦਿਮਾਗ 'ਚ ਤਿਆਰੀ ਕੀਤੀ ਹੈ ਕਿ ਜੇਕਰ ਇੱਥੇ ਗੇਂਦ ਟਕਰਾਉਂਦੀ ਹੈ ਤਾਂ ਉਸ ਨੂੰ ਇਹ ਸ਼ਾਟ ਖੇਡਣਾ ਹੋਵੇਗਾ ਅਤੇ ਹਮੇਸ਼ਾ ਛੱਕਾ ਮਾਰ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਉਹ ਆਈਸ ਮੈਨ ਹੈ, ਕਿਉਂਕਿ ਉਹ ਸਥਿਤੀ ਤੋਂ ਡਰਦਾ ਨਹੀਂ ਹੈ।'


cherry

Content Editor

Related News