CWC 2019 : ਅੱਖਾਂ ਸਾਹਮਣੇ ਹੋਈ ਸੀ ਭਰਾ ਦੀ ਹੱਤਿਆ, ਹੁਣ ਡੈਬਿਯੂ ਮੈਚ ''ਚ ਲਏ ਪਾਕਿ ਦੇ 4 ਵਿਕਟ

06/01/2019 12:37:44 PM

ਨਵੀਂ ਦਿੱਲੀ : ਵਿੰਡੀਜ਼ ਦੇ 22 ਸਾਲਾ ਤੇਜ਼ ਗੇਂਦਬਾਜ਼ ਓਸ਼ੇਨ ਥਾਮਸ ਨੇ ਆਪਣੇ ਪਹਿਲੇ ਹੀ ਵਰਲਡ ਕੱਪ ਮੈਚ ਵਿਚ ਕਹਿਰ ਢਾ ਦਿੱਤਾ। ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ਵਿਚ ਉਸ ਨੇ ਆਪਣੀ ਤੇਜ਼ ਗੇਂਦਾਂ ਨਾਲ 4 ਵਿਕਟਾਂ ਹਾਸਲ ਕੀਤੀਆਂ ਨਾਲ ਹੀ ਬਿਹਤਰੀਨ ਗੇਂਦਬਾਜ਼ੀ ਲਈ ਉਸ ਨੂੰ 'ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ। ਥਾਮਸ ਨੇ ਆਪਣੀ ਤੇਜ਼ ਰਫਤਾਰ ਅਤੇ ਸ਼ਾਟ ਪਿਚ ਗੇਂਦਾਂ ਨਾਲ ਪਾਕਿਸਤਾਨੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰ ਦਿੱਤਾ। ਉਸ ਨੇ ਆਪਣੇ ਵਰਲਡ ਕੱਪ ਡੈਬਿਯੂ ਮੈਚ ਵਿਚ ਸਿਰਫ 5.4 ਓਵਰ ਹੀ ਗੇਂਦਬਾਜ਼ੀ ਕੀਤੀ ਅਤੇ 27 ਦੌੜਾਂ ਦੇ ਕੇ ਪਾਕਿਸਤਾਨ ਨੂੰ 105 ਦੌੜਾਂ 'ਤੇ ਢੇਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।

16 ਸਾਲ ਦੀ ਉਮਰ 'ਚ ਭਰਾ ਦੀ ਹੱਤਿਆ
PunjabKesari

ਥਾਮਸ ਜਦੋਂ 16 ਸਾਲ ਦੇ ਸਨ ਤਦ ਉਸਦੇ 20 ਸਾਲ ਵੱਡੇ ਭਰਾ ਦੀ ਉਸਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਧਾਮਸ 20 ਸਾਲ ਦੀ ਉਮਰ ਵਿਚ ਜਮੈਕਾ ਦੀ ਰਾਜਧਾਨੀ ਕਿੰਗਸਟਨ ਚਲ ਗਏ ਪਰ ਕਿੰਗਸਟਨ ਵਿਚ ਵੀ ਉਸਦੇ ਨਾਲ ਕੁਝ ਚੰਗਾ ਨਹੀਂ ਹੋਇਆ। ਜਦੋਂ ਉਹ ਲੋਕਲ ਸੁਪਰ ਮਾਰਕਿਟ ਜਾ ਰਹੇ ਸੀ ਤਦ ਇਕ ਏ. ਟੀ. ਐੱਮ. ਦੇ ਬਾਹਰ 3 ਗੁੰਡਿਆ ਨੇ ਉਸ ਨੂੰ ਲੁੱਟ ਲਿਆ। ਬੰਦੂਕ ਦੇ ਦਮ 'ਤੇ ਗੁੰਡੇ ਉਸ ਤੋਂ ਪੈਸੇ, ਘੜੀ, ਅਤੇ ਚੇਨ ਲੁੱਟ ਕੇ ਲੈ ਗਏ।

ਸੰਘਰਸ਼ ਦੀ ਦਰਦਨਾਕ ਕਹਾਣੀ
PunjabKesari

ਥਾਮਸ ਨੇ ਵਿੰਡੀਜ਼ ਲਈ ਸਾਲ 2018 ਵਿਚ ਡੈਬਿਯੂ ਕੀਤਾ ਸੀ ਅਤੇ ਉਹ ਇਸ ਟੀਮ ਦੇ ਮੁੱਖ ਗੇਂਦਬਾਜ਼ ਬਣ ਚੁੱਕੇ ਹਨ। ਜਮੈਕਾ ਦੇ ਤੇਜ਼ ਗੇਂਦਬਾਜ਼ ਥਾਮਸ ਲਗਾਤਾਰ 140-150 ਕਿ.ਮੀ. ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਦੇ ਹਨ ਪਰ ਵਿੰਡੀਜ਼ ਦੀ ਰਾਸ਼ਟਰੀ ਟੀਮ ਵਿਚ ਪਹੁੰਚਣ ਤੋਂ ਪਹਿਲਾਂ ਥਾਮਸ ਨੂੰ ਬੁਰੇ ਦੌਰ ਤੋਂ ਗੁਜ਼ਰਨਾ ਪਿਆ ਅਤੇ ਖਰਾਬ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਇਸ ਬੁਰੇ ਦੌਰ ਤੋਂ ਬਾਅਦ ਥਾਮਸ ਨੇ ਕ੍ਰਾਈਮ ਦੀ ਦੁਨੀਆ ਦੀ ਵਜਾਏ ਕ੍ਰਿਟ ਨੂੰ ਆਪਣਾ ਕਰੀਅਰ ਬਣਾਇਆ।

ਕ੍ਰਿਕਟ ਦਾ ਸਫਰ
PunjabKesari

ਕੈਰੇਬੀਆਈ ਪ੍ਰੀਮਿਰ ਲੀਗ ਲਈ ਚੱਲ ਰਹੇ ਟ੍ਰਾਇਲ ਵਿਚ ਕ੍ਰਿਸ ਗੇਲ ਨੇ ਉਸ ਨੂੰ ਦੇਖਿਆ ਅਤੇ ਅੱਗੇ ਲੈ ਕੇ ਆਏ। ਇਸ ਤੋਂ ਬਾਅਦ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ਇਸ ਤੋਂ ਬਾਅਦ ਭਾਰਤ ਖਿਲਾਫ ਸੀਰੀਜ਼ ਵਿਚ ਚੋਣ ਤੋਂ ਲੈ ਕੇ ਆਈ. ਪੀ. ਐੱਲ. ਵਿਚ ਰਾਜਸਥਾਨ ਟੀਮ ਲਈ ਖੇਡੇ ਅਤੇ ਹੁਣ ਆਪਣੇ ਪਹਿਲੇ ਹੀ ਵਰਲਡ ਕੱਪ ਮੈਚ ਵਿਚ 'ਮੈਨ ਆਫ ਦਿ ਮੈਚ' ਬਣੇ। ਥਾਮਸ ਆਪਣੇ ਪਸੰਦੀਦਾ ਕ੍ਰਿਕਟਰ ਕ੍ਰਿਸ ਗੇਲ ਅਤੇ ਆਂਦਰੇ ਰਸੇਲ ਨੂੰ ਟੀ-20 ਕ੍ਰਿਕਟ ਵਿਚ ਕਈ ਵਾਰ ਆਊਟ ਕਰ ਚੁੱਕੇ ਹਨ।


Related News