IOC ਨੇ ਕੀਤੀ ਪੁਸ਼ਟੀ, ਪ੍ਰਧਾਨ ਅਹੁਦੇ ਦੀ ਦੌੜ ''ਚ ਬਾਕ ਇਕਲੌਤੇ ਉਮੀਦਵਾਰ
Tuesday, Dec 01, 2020 - 07:25 PM (IST)
ਲੁਸਾਨੇ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਕਿਹਾ ਕਿ ਮਾਰਚ 'ਚ ਹੋਣ ਵਾਲੀਆਂ ਚੋਣਾਂ 'ਚ ਪ੍ਰਧਾਨ ਅਹੁਦੇ ਲਈ ਦੁਬਾਰਾ ਚੁਣੌਤੀ ਪੇਸ਼ ਕਰਨ ਵਾਲੇ ਥਾਮਸ ਬਾਕ ਦੇ ਮੁਕਾਬਲੇਬਾਜ਼ ਦੇ ਰੂਪ 'ਚ ਕੋਈ ਵੀ ਮੈਦਾਨ 'ਤੇ ਨਹੀਂ ਹੋਵੇਗਾ। ਆਈ. ਓ. ਸੀ. ਦੇ 100 ਤੋਂ ਵੱਧ ਮੈਂਬਰਾਂ ਨੂੰ ਦੱਸਿਆ ਗਿਆ ਹੈ ਕਿ ਏਥੇਂਸ 'ਚ ਹੋਣ ਵਾਲੀ ਬੈਠਕ ਦੇ ਦੌਰਾਨ ਪ੍ਰਧਾਨ ਅਹੁਦੇ ਦੀ ਚੋਣ 'ਚ ਬਾਕ ਇਕਲੌਤੇ ਉਮੀਦਵਾਰ ਹਨ।
ਜੁਲਾਈ 'ਚ ਆਨਲਾਈਨ ਬੈਠਕ ਦੇ ਦੌਰਾਨ ਵੋਟਿੰਗ ਦਾ ਅਧਿਕਾਰ ਰੱਖਣ ਵਾਲੇ 50 ਤੋਂ ਜ਼ਿਆਦਾ ਮੈਂਬਰਾਂ ਨੇ ਜਨਤਕ ਤੌਰ 'ਤੇ ਬਾਕ ਦਾ ਸਮਰਥਨ ਕੀਤਾ ਸੀ ਜਿਸ ਦੇ ਬਾਅਦ ਜਰਮਨੀ ਦੇ ਇਸ ਵਕੀਲ ਦਾ ਮੁੜ ਚੁਣਿਆ ਜਾਣਾ ਸਿਰਫ਼ ਇਕ ਰਸਮ ਲਗ ਰਿਹਾ ਹੈ। ਬਾਕ 2013 ਤੋਂ ਅੱਠ ਸਾਲ ਦੇ ਕਾਰਜਕਾਲ ਦੇ ਬਾਅਦ ਚਾਰ ਸਾਲ ਦੇ ਇਕ ਹੋਰ ਕਾਰਜਕਾਲ ਦੇ ਪਾਤਰ ਹਨ। ਉਨ੍ਹਾਂ ਦਾ ਆਖ਼ਰੀ ਕਾਰਜਕਾਲ ਅੱਠ ਅਗਸਤ 2021 ਤੋਂ ਟੋਕੀਓ ਓਲੰਪਿਕ ਦੇ ਰਸਮੀ ਤੌਰ 'ਤੇ ਖ਼ਤਮ ਹੋਣ ਦੇ ਨਾਲ ਸ਼ੁਰੂ ਹੋਵੇਗਾ।