ਇਹ ਨੌਜਵਾਨ ਦਿਖਾਈ ਦਿੰਦਾ ਹੈ ਵਿਰਾਟ ਵਰਗਾ (ਦੇਖੋ ਤਸਵੀਰਾਂ)
Tuesday, Dec 05, 2017 - 02:57 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵਰਗੇ ਤਾਂ ਕਈ ਹਮਸ਼ਕਲ ਦੇਖਣ ਨੂੰ ਮਿਲ ਜਾਂਦੇ ਹਨ ਪਰ ਵਿਰਾਟ ਕੋਹਲੀ ਦਾ ਇਹ ਹਮਸ਼ਕਲ ਕੁਝ ਇਸ ਤਰ੍ਹਾਂ ਦਾ ਹੈ ਜਦੋਂ ਲੋਕ ਇਸ ਨੂੰ ਦੇਖਦੇ ਹਨ ਤਾਂ ਵਿਰਾਟ ਕੋਹਲੀ ਸਮਝ ਕੇ ਘੇਰ ਲੈਂਦੇ ਹਨ। ਇਸ ਹਮਸ਼ਕਲ ਦਾ ਨਾਂ ਗੌਰਵ ਤੇ ਇਹ ਕਾਨਪੁਰ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ ਤੇ ਇਸ ਦੀ ਉਮਰ 26 ਸਾਲ ਹੈ।