ਇਸ ਸਾਲ ਦਾ IPL ਸਭ ਤੋਂ ਵੱਧ ਦੇਖਿਆ ਜਾਵੇਗਾ : ਵਾਡੀਆ

07/24/2020 8:53:42 PM

ਨਵੀਂ ਦਿੱਲੀ– ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲਾ ਆਈ. ਪੀ. ਐੱਲ. ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸੈਸ਼ਨ ਹੋਵੇਗਾ। ਉਸ ਨੇ ਹਾਲਾਂਕਿ ਆਈ. ਪੀ. ਐੱਲ. ਦੌਰਾਨ ਖਿਡਾਰੀਆਂ ਦੀ ਰੋਜ਼ ਜਾਂਚ ਕਰਨ ਦੀ ਪੈਰਵੀ ਕੀਤੀ। ਵਾਡੀਆ ਨੇ ਕਿਹਾ,''ਮੈਦਾਨ ਦੇ ਅੰਦਰ ਤੇ ਬਾਹਰ ਵੀ ਸੁਰਿੱਖਆ ਨੂੰ ਲੈ ਕੇ ਸਖਤ ਪ੍ਰੋਟੋਕਾਲ ਅਪਣਾਉਣੇ ਪੈਣਗੇ ਤਾਂ ਕਿ ਆਈ. ਪੀ. ਐੱਲ. ਸੁਰੱਖਿਅਤ ਤੇ ਸਫਲ ਹੋ ਸਕੇ।''

PunjabKesari
ਵਾਡੀਆ ਨੇ ਕਿਹਾ,''ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਜਾਂਚ ਹਰ ਰੋਜ਼ ਹੋਵੇ। ਮੈਂ ਕ੍ਰਿਕਟਰ ਹੁੰਦਾ ਤਾਂ ਹਰ ਰੋਜ਼ ਜਾਂਚ ਕਰਨਾ ਚਾਹੁੰਦਾ। ਇਸ ਵਿਚ ਕੋਈ ਹਰਜ਼ ਨਹੀਂ ਹੈ।'' 8 ਟੀਮਾਂ ਦੇ ਆਈ. ਪੀ. ਐੱਲ. ਵਿਚ ਉਸ ਤਰ੍ਹਾਂ ਦਾ ਜੈਵਿਕ ਸੁਰੱਖਿਅਤ ਮਾਹੌਲ ਨਹੀਂ ਬਣਾਇਆ ਜਾ ਸਕਦਾ, ਜਿਵੇਂ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਲੜੀ ਵਿਚ ਕੀਤਾ ਗਿਆ। ਵਾਡੀਆ ਨੇ ਕਿਹਾ,''ਜੈਵਿਕ ਸੁਰੱਖਿਅਤ ਮਾਹੌਲ ਦੇ ਬਾਰੇ ਵਿਚ ਸੰਜੀਦਗੀ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਪਰ ਮੈਂ ਨਹੀਂ ਜਾਣਦਾ ਕਿ 8 ਟੀਮਾਂ ਦੇ ਟੂਰਨਾਮੈਂਟ ਵਿਚ ਇਹ ਸੰਭਵ ਹੈ। ਅਸੀਂ ਬੀ. ਸੀ. ਸੀ. ਆਈ. ਤੋਂ ਮਾਪਦੰਡ ਸੰਚਾਲਨ ਪ੍ਰੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ।''

PunjabKesari
ਫ੍ਰੈਂਚਾਇਜ਼ੀ ਮਾਲਕ ਨੇ ਕਿਹਾ,''ਅਮਰੀਤਾ ਵਿਚ ਸਭ ਤੋਂ ਵੱਧ ਜਾਂਚ ਦਰ ਰਹੀ ਹੈ ਤੇ ਉਸਦੇ ਕੋਲ ਸਾਰੀ ਤਕਨੀਕ ਹੈ। ਬੀ. ਸੀ. ਸੀ. ਆਈ. ਨੂੰ ਲੋੜੀਂਦੀ ਜਾਂਚ ਤੈਅ ਕਰਵਾਉਣ ਲਈ ਸਥਾਨਕ ਪ੍ਰਸ਼ਾਸਨ ਦੀ ਮਦਦ ਦੀ ਲੋੜ ਪਵੇਗੀ।'' ਵਾਡੀਆ ਨੇ ਕਿਹਾ, ''ਲਾਜਿਸਟਿਕ ਦੇ ਹਿਸਾਬ ਨਾਲ ਸੋਚੀਏ ਤਾਂ ਅਸੀਂ ਯੂ. ਏ. ਈ. ਵਿਚ ਆਈ. ਪੀ. ਐੱਲ. ਪਹਿਲਾਂ ਵੀ ਕਰਵਾ ਚੁੱਕੇ ਹਾਂ। ਇਸ ਵਾਰ ਪ੍ਰੋਟੋਕਾਲ ਜ਼ਿਆਦਾ ਹੋਣਗੇ। ਉਮੀਦ ਹੈ ਕਿ ਬੀ. ਸੀ. ਸੀ. ਆਈ. ਜ਼ਰੂਰੀ ਕਦਮ ਚੁੱਕੇਗਾ। ਈ. ਪੀ. ਐੱਲ. ਵਰਗੀ ਫੁੱਟਬਾਲ ਲੀਗ ਤੋਂ ਵੀ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ ।'' ਟੀਮਾਂ ਲਈ ਆਰਥਿਕ ਤੌਰ 'ਤੇ ਅਸੁਰੱਖਿਅਤ ਮਾਹੌਲ ਵਿਚ ਸਪਾਂਸਰ ਜਟਾਉਣਾ ਚਿੰਤਾ ਦਾ ਸਬੱਬ ਹੋ ਸਕਦਾ ਹੈ ਪਰ ਵਾਡੀਆ ਨੇ ਕਿਹਾ ਕਿ ਇਸ ਸਾਲ ਆਈ. ਪੀ. ਐੱਲ. ਤੋਂ ਹੋਣ ਵਾਲੇ ਫਾਇਦਿਆਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਸ ਨੇ ਕਿਹਾ, ''ਮੈਨੂੰ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਇਸ ਵਾਰ ਦਾ ਆਈ. ਪੀ. ਐੱਲ. ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੂਰਨਾਮੈਂਟ ਸਾਬਤ ਹੋਵੇ। ਸਿਰਫ ਭਾਰਤ ਵਿਚ ਹੀ ਨਹੀਂ, ਦੁਨੀਆ ਭਰ ਵਿਚ। ਸਪਾਂਸਰਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਮੈਨੂੰ ਭਰੋਸਾ ਹੈ ਕਿ ਉਹ ਇਸ ਨੂੰ ਉਸ ਨਜ਼ਰੀਏ ਨਾਲ ਦੇਖਣਗੇ।''


Gurdeep Singh

Content Editor

Related News