ਬੁਮਰਾਹ ਦੀ ਗੇਂਦਬਾਜ਼ੀ 'ਤੇ ਕਰੁਣਾਲ ਪੰਡਯਾ ਨੇ ਦਿੱਤਾ ਇਹ ਬਿਆਨ
Wednesday, Oct 28, 2020 - 11:49 PM (IST)
ਆਬੂ ਧਾਬੀ- ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 164-6 'ਤੇ ਰੋਕਣ ਦੇ ਲਈ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਰੋਲ ਨਿਭਾਇਆ। ਉਨ੍ਹਾਂ ਨੇ ਆਪਣੇ ਚਾਰ ਓਵਰਾਂ 'ਚ ਸਿਰਫ 14 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਬੈਂਗਲੁਰੂ ਵਲੋਂ ਵਿਰਾਟ ਕੋਹਲੀ (9) ਅਤੇ ਏ ਬੀ ਡਿਵੀਲੀਅਰਸ (15) ਵੱਡਾ ਸਕੋਰ ਨਹੀਂ ਬਣਾ ਸਕੇ ਸਨ ਪਰ ਦੇਵਦੱਤ ਪਡੀਕਲ ਨੇ 45 ਗੇਂਦਾਂ 'ਚ 74 ਦੌੜਾਂ ਬਣਾਈਆਂ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ 'ਚ ਕ੍ਰਿਕਟ ਫੈਂਸ ਨੂੰ ਹੈਰਾਨ ਕਰ ਦਿੱਤਾ।
ICYMI - Brilliant Bumrah picks 3/14
— IndianPremierLeague (@IPL) October 28, 2020
Economical and wicket-taking, typical @Jaspritbumrah93 bowling on display. Picks up three, giving away just 14. Top bowling.https://t.co/Agr46WIHO1 #Dream11IPL
ਮੈਚ ਦਾ ਸਭ ਤੋਂ ਅਹਿਮ ਰੋਲ ਬੁਮਰਾਹ ਦੀ ਗੇਂਦਬਾਜ਼ੀ ਦਾ ਵੀ ਸੀ। ਬੁਮਰਾਹ ਅਤੇ ਬੋਲਟ ਨੇ ਪੰਜ ਗੇਂਦਾਂ 'ਚ ਤਿੰਨ ਵਿਕਟਾਂ ਹਾਸਲ ਕਰ ਆਰ. ਸੀ. ਬੀ. ਨੂੰ ਵੱਡੇ ਸਕੋਰ ਤੱਕ ਜਾਣ ਤੋਂ ਰੋਕ ਦਿੱਤਾ। ਆਖਰੀ ਪੰਜ ਓਵਰਾਂ 'ਚ ਆਰ. ਸੀ. ਬੀ. ਚਾਰ ਵਿਕਟਾਂ ਦੇ ਨੁਕਸਾਨ 'ਤੇ 35 ਦੌੜਾਂ ਹੀ ਬਣਾ ਸਕੀ ਸੀ। ਬੁਮਰਾਹ ਦੀ ਗੇਂਦਬਾਜ਼ੀ 'ਤੇ ਮੁੰਬਈ ਦੇ ਆਲਰਾਊਂਡਰ ਕਰੁਣਾਲ ਨੇ ਵੀ ਗੱਲ ਕੀਤੀ। ਕਰੁਣਾਲ ਨੇ ਕਿਹਾ- ਪਾਵਰ ਪਲੇਅ ਤੋਂ ਬਾਅਦ ਇਹ ਸ਼ਾਨਦਾਰ ਵਾਪਸੀ ਸੀ। ਵਿਕਟ ਬੱਲੇਬਾਜ਼ੀ ਦੇ ਲਈ ਵਧੀਆ ਸੀ ਅਤੇ ਅਸੀਂ ਦੂਜੇ ਹਾਫ 'ਚ ਠੀਕ ਖੇਤਰਾਂ 'ਚ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਇਸਦਾ ਨਤੀਜਾ ਵੀ ਮਿਲਿਆ। ਉਨ੍ਹਾਂ ਨੇ ਸਾਡੇ ਲਈ ਅਜਿਹਾ ਕਈ ਬਾਰ ਕੀਤਾ ਹੈ ਅਤੇ ਅੱਜ ਉਸਦਾ ਇਹ ਕੀਤਾ ਬਹੁਤ ਮਾਈਨੇ ਰੱਖਦਾ ਹੈ।