ਡੈਬਿਊ ਵਿਸ਼ਵ ਕੱਪ ''ਚ 4 ਵਿਕਟਾਂ ਹਾਸਲ ਕਰਨ ''ਤੇ ਥਾਮਸ ਨੇ ਦਿੱਤਾ ਇਹ ਬਿਆਨ

05/31/2019 9:16:32 PM

ਸਪੋਰਟਸ ਡੈਸਕ— ਵਿੰਡੀਜ਼ ਟੀਮ ਵਲੋਂ ਪਹਿਲਾ ਵਿਸ਼ਵ ਕੱਪ ਖੇਡ ਰਹੇ ਓਸ਼ੇਨ ਖਾਮਸ ਨੇ ਪਹਿਲੇ ਹੀ ਮੈਚ 'ਚ ਪਾਕਿਸਤਾਨ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ। ਮੈਚ ਖਤਮ ਹੋਣ ਤੋਂ ਬਾਅਦ ਥਾਮਸ ਨੇ ਕਿਹਾ ਕਿ ਨੌਜਵਾਨ ਖਿਡਾਰੀ ਦੇ ਤੌਰ 'ਤੇ ਇਹ ਮੇਰੇ ਲਈ ਇਹ ਚੰਗੀ ਸ਼ੁਰੂਆਤ ਹੈ। ਵਿਵ ਰਿਚਰਡਸ ਹਥੋਂ ਟਰਾਫੀ ਮਿਲਣ 'ਤੇ ਥਾਮਸ ਨੇ ਕਿਹਾ ਕਿ ਉਹ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਿਹਾ ਹੈ। 

PunjabKesari
ਥਾਮਸ ਨੇ ਮੈਚ ਤੋਂ ਇਕ ਦਿਨ ਪਹਿਲਾਂ ਕਿਹਾ ਸੀ ਕਿ ਰਾਤ ਮੈਂ ਵਧੀਆ ਨੀਂਦ ਸੁੱਤਾ ਤੇ ਪਹਿਲੇ ਵਿਸ਼ਵ ਕੱਪ ਨੂੰ ਲੈ ਕੇ ਬੇਚੈਨ ਨਹੀਂ ਸੀ। ਆਂਦਰੇ ਰਸੇਲ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਸੇਲ ਨੇ ਗੇਂਦਬਾਜ਼ੀ ਨੂੰ ਅੱਗੇ ਵਧਾਇਆ ਤੇ ਉਹ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦਿਖੇ। ਅਸੀਂ ਆਪਣੀਆਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਨਾਲ ਹੋਂਦ 'ਚ ਲਿਆਵਾਂਗੇ। 

PunjabKesari
ਉਨ੍ਹਾਂ ਨੇ ਕਿਹਾ ਕਿ ਮੈਂ ਕਿਤੇ ਵੀ ਗੇਂਦਬਾਜ਼ੀ ਕਰਨ ਲਈ ਤਿਆਰ ਹਾਂ ਤੇ ਮੈਨੂੰ ਗੇਂਦਬਾਜ਼ੀ ਕਰਨ 'ਚ ਖੁਸ਼ੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਵੈਸਟਇੰਡੀਜ਼ ਦੇ ਨਾਲ ਇਸ ਤਰ੍ਹਾਂ ਦੇ ਹੋਰ ਮੈਚ ਖੇਡਣਾਂ ਚਾਹੁੰਦਾ ਹਾਂ, ਜਿਸ 'ਚ ਅਸੀਂ ਜਿੱਤ ਹਾਸਲ ਕਰੀਏ। ਜ਼ਿਕਰਯੋਗ ਹੈ ਕਿ ਥਾਮਸ ਨੇ 5.4 ਓਵਰਾਂ 'ਚ 27 ਦੌੜਾਂ ਤੇ 4 ਵਿਕਟਾਂ ਹਾਸਲ ਕੀਤੀਆਂ। ਅੱਜ ਹੋਏ ਮੈਚ 'ਚ ਵਿੰਡੀਜ਼ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਪਾਕਿ ਨੂੰ 21.4 ਓਵਰਾਂ 'ਚ 105 ਦੌੜਾਂ 'ਤੇ ਢੇਰ ਕਰ ਦਿੱਤਾ ਸੀ ਅਤੇ ਵਿੰਡੀਜ਼ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। 


KamalJeet Singh

Content Editor

Related News