ਇਸ ਸਪੈਸ਼ਲ ਕੈਟਾਗਿਰੀ ''ਚ ਸਚਿਨ, ਅਮਲਾ ਤੋਂ ਬਾਅਦ ਗੇਲ ਹੋਏ ਸ਼ਾਮਲ

Wednesday, Mar 07, 2018 - 09:01 PM (IST)

ਜਲੰਧਰ— ਵੈਸਟਇੰਡੀਜ਼ ਦੇ ਧਾਕੜ ਬੱਲੇਬਾਜੀ ਕ੍ਰਿਸ਼ ਗੇਲ ਨੇ ਹਾਲ ਹੀ 'ਚ ਯੂ.ਏ.ਈ. ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਅਭਿਆਸ ਮੈਚ 'ਚ ਆਪਣੀ ਸ਼ਾਨਦਾਰ ਪਾਰੀ ਖੇਡੀ। ਜਿਸ ਦੌਰਾਨ ਉਹ ਇਕ ਸਪੈਸ਼ਲ ਕੈਟਾਗਿਰੀ 'ਚ ਸ਼ਾਮਲ ਹੋ ਗਿਆ ਹੈ। ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਦੱਖਣੀ ਅਫਰੀਕਾ ਦੇ ਵਿਸਫੋਟਕ ਬੱਲੇਬਾਜ਼ੀ ਹਾਸ਼ਿਮ ਅਮਲਾ ਤੋਂ ਬਾਅਦ ਕ੍ਰਿਸ ਗੇਲ 11 ਦੇਸ਼ਾਂ ਖਿਲਾਫ ਵਨ ਡੇ ਕ੍ਰਿਕਟ 'ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦਾ ਤੀਜਾ ਖਿਡਾਰੀ ਬਣ ਗਿਆ ਹੈ। ਹਾਲਾਂਕਿ ਸਮੇਂ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਕੈਟਾਗਿਰੀ ਤੋਂ ਕਾਫੀ ਦੂਰ ਹੈ।
ਵਨ ਡੇ ਕ੍ਰਿਕਟ 'ਚ ਇਸ ਬੱਲੇਬਾਜ਼ੀ ਦੇ ਬੱਲੇ ਤੋਂ ਤਿੰਨ ਸਾਲ ਤੋਂ ਬਾਅਦ ਕੋਈ ਸੈਂਕੜਾ ਨਹੀਂ ਨਿਕਲਿਆ। ਇਸ ਮੈਚ 'ਚ ਗੇਲ ਨੇ ਸਿਰਫ 91 ਗੇਂਦਾਂ ਦਾ ਸਾਹਮਣਾ ਕਰਦੇ ਹੋਏ 123 ਦੌੜਾਂ ਬਣਾਈਆਂ। ਜਿੰਬਾਬਵੇ ਦੇ ਹਰਾਰੇ ਸਟੇਡੀਅਮ 'ਚ ਚੱਲ ਰਹੇ ਵਰਲਡ ਕੱਪ ਕੁਆਲੀਫਾਈਰ ਦੇ ਅਭਿਆਸ ਮੈਚ 'ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੈਰੇਬੀਆਈ ਟੀਮ ਲਈ ਓਪਨਿੰਗ ਕਰਨ ਉਤਰੇ ਗੇਲ ਨੇ ਪਾਰੀ ਦੀ ਸ਼ੁਰੂਆਤ 'ਚ ਹੀ ਕਾਫੀ ਸ਼ਾਨਦਾਰ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਗੇਲ ਦੇ ਨਾਲ ਸਲਾਮੀ ਬੱਲੇਬਾਜ਼ੀ ਈਵਿਨ ਲੁਇਸ ਤਾਂ ਸਿਰਫ ਸਿੰਗਲ ਹੀ ਕੱਢ ਕੇ ਗੇਲ ਨੂੰ ਹੀ ਸਟ੍ਰਾਇਕ ਰੇਟ ਦਿੰਦੇ ਹੋਏ ਦਿਖਾਈ ਦਿੱਤਾ। ਗੇਲ ਇਸ ਕਦਰ ਖਤਰਨਾਕ ਦਿਖੇ ਜਿਸ ਦੌਰਾਨ ਉਸ ਨੇ 11 ਛੱਕੇ ਅਤੇ 7 ਚੌਕਿਆਂ ਦੀ ਮਦਦ ਨਾਲ  123 ਦੌੜਾਂ ਬਣਾਈਆਂ। ਜਦ ਵੈਸਟਇੰਡੀਜ਼ ਦਾ ਸਕੋਰ 191 ਦੌੜਾਂ ਸੀ ਤਾਂ ਗੇਲ 29ਵੇਂ ਓਵਰ 'ਚ ਇਮਰਾਨ ਹੈਦਰ ਦੀ ਗੇਂਦ 'ਤੇ ਆਊਟ ਹੋ ਗਿਆ।
ਕ੍ਰਿਸ ਗੇਲ ਨੇ ਤਿੰਨ ਸਾਲ ਤੋਂ ਬਾਅਦ 50-50 ਓਵਰ ਦੇ ਮੈਚ 'ਚ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਉਸ ਨੇ 24 ਫਰਵਰੀ 2015 ਨੂੰ ਜਿੰਬਾਬਵੇ ਖਿਲਾਫ ਵਰਲਡ ਕੱਪ 'ਚ ਸੇਂਚੁਰੀ ਲਗਾਈ ਸੀ ਜਿਸ 'ਚ ਗੇਲ ਨੇ ਆਪਣਾ ਦੋਹਰਾ ਸੈਂਕੜਾ ਵੀ ਠੋਕ ਦਿੱਤਾ ਸੀ। ਇਸ ਮੁਕਾਬਲੇ 'ਚ ਇਸ ਤੇਜ਼-ਤਰਾਰ ਬੱਲੇਬਾਜ਼ ਨੇ 215 ਦੌੜਾਂ ਦੀ ਪਾਰੀ ਖੇਡੀ ਸੀ। ਗੇਲ ਨੇ ਆਊਟ ਹੋਣ ਤੋਂ ਬਾਅਦ ਸ਼ਿਮਰਾਰ ਹੈਟਮੇਅਰ ਨੇ ਵੀ ਆਪਣੇ ਬੱਲੇ ਨਾਲ ਵਧੀਆ ਪਾਰੀ ਖੇਡੀ। ਹੈਟਮੇਅਰ ਨੇ ਵੀ ਤੇਜ਼-ਤਰਾਰ ਪਾਰੀ ਖੇਡ ਕੇ 14 ਚੌਕੇ ਲਗਾਏ ਅਤੇ ਸਿਰਫ 93 ਗੇਂਦਾਂ 'ਚ 127 ਦੌੜਾਂ ਬਣਾ ਦਿੱਤੀਆਂ। ਗੱਲ ਅਤੇ ਹੈਟਮੇਅਰ ਨੇ ਮਿਲ ਕੇ 103 ਦੌੜਾਂ ਦੀ ਸ਼ਾਂਝੇਦਾਰੀ ਕੀਤੀ ਇਸ ਤੋਂ ਬਾਅਦ ਗੇਲ ਆਊਚ ਹੋ ਗਿਆ।


Related News