ਪਹਿਲੀ ਗੇਂਦ ''ਤੇ ਡਿੱਗਾ ਵਿਕਟ ਤਾਂ ਦੂਜਾ ਬੱਲੇਬਾਜ਼ ਫ੍ਰੀ ''ਚ ਆਊਟ, T20 ਕ੍ਰਿਕਟ ''ਚ ਇਹ ਨਿਯਮ ਹਿਲਾ ਦੇਵੇਗਾ
Thursday, Jul 17, 2025 - 05:09 PM (IST)

ਸਪੋਰਟਸ ਡੈਸਕ- ਕੈਰੇਬੀਅਨ ਪ੍ਰੀਮੀਅਰ ਲੀਗ (CPL) 2025 ਦੀ ਸ਼ੁਰੂਆਤ 14 ਅਗਸਤ ਤੋਂ ਹੋਣੀ ਹੈ, ਪਰ ਇਹ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਨਵੇਂ ਵਿਵਾਦਤ ਨਿਯਮ ਕਾਰਨ ਚਰਚਾ 'ਚ ਆ ਗਈ। CPL ਵੱਲੋਂ 1 ਅਪ੍ਰੈਲ ਨੂੰ ਇਕ ਐਲਾਨ ਕੀਤਾ ਗਿਆ ਸੀ, ਜਿਸ ਮੁਤਾਬਕ ਜੇਕਰ ਮੈਚ ਦੀ ਪਹਿਲੀ ਗੇਂਦ 'ਤੇ ਸਟਰਾਈਕਰ ਬੱਲੇਬਾਜ਼ ਆਉਟ ਹੋ ਜਾਂਦਾ ਹੈ ਤਾਂ ਨਾ ਸਿਰਫ਼ ਉਹ, ਸਗੋਂ ਨਾਨ-ਸਟਰਾਈਕਰ ਵੀ ਆਉਟ ਮੰਨਿਆ ਜਾਵੇਗਾ। ਇਸਦਾ ਅਰਥ ਇਹ ਹੋਇਆ ਕਿ ਇਕੋ ਗੇਂਦ 'ਤੇ ਦੋ ਬੱਲੇਬਾਜ਼ ਪਵੇਲੀਅਨ ਵਾਪਸ ਭੇਜੇ ਜਾਣਗੇ।
ਜਦੋਂ CPL ਨੇ ਇਹ ਨਿਯਮ ਘੋਸ਼ਿਤ ਕੀਤਾ ਤਾਂ ਕ੍ਰਿਕਟ ਦੀ ਦੁਨੀਆ 'ਚ ਤਰਥੱਲੀ ਮਚ ਗਈ। ਸੋਸ਼ਲ ਮੀਡੀਆ 'ਤੇ ਜਿਵੇਂ ਭੂਚਾਲ ਆ ਗਿਆ ਹੋਵੇ। ਲੋਕਾਂ ਵਿਚਾਲੇ ਚਰਚਾ ਸ਼ੁਰੂ ਹੋ ਗਈ। ਕਿਸੇ ਨੇ ਕਿਹਾ ਇਹ ਬੱਲੇਬਾਜ਼ਾਂ ਨਾਲ ਨਾਇਨਸਾਫ਼ੀ ਹੈ, ਤਾਂ ਕਈ ਹੋਰ ਲੋਕਾਂ ਨੇ ਕਿਹਾ ਕਿ ਇਹ ਗੇਂਦਬਾਜ਼ਾਂ ਲਈ ਸੋਨੇ 'ਚ ਸੁਹਾਗਾ ਸਾਬਤ ਹੋ ਸਕਦਾ ਸੀ। ਇਸ ਤਰ੍ਹਾਂ ਦਾ ਨਿਯਮ ਪਹਿਲੀ ਵਾਰੀ ਕਦੇ ਵੀ ਕ੍ਰਿਕਟ ਇਤਿਹਾਸ 'ਚ ਨਹੀਂ ਸੁਣਿਆ ਗਿਆ ਸੀ।
ਹਾਲਾਂਕਿ ਕੁਝ ਘੰਟਿਆਂ ਬਾਅਦ CPL ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਪੇਜ 'ਤੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਨਿਯਮ ਅਸਲ ਨਹੀਂ ਸੀ। ਇਹ ਸਿਰਫ਼ 1 ਅਪ੍ਰੈਲ ਦੇ ਦਿਨ ਮਜ਼ਾਕੀਏ ਅੰਦਾਜ਼ 'ਚ ਕੀਤਾ ਗਿਆ ਐਲਾਨ ਸੀ, ਜਿਸ ਰਾਹੀਂ CPL ਨੇ ਆਪਣੇ ਪ੍ਰਸ਼ੰਸਕਾਂ ਨੂੰ ‘ਅਪ੍ਰੈਲ ਫੂਲ’ ਬਣਾਇਆ।
CPL 2025 ਦਾ ਪੂਰਾ ਸ਼ੈਡਿਊਲ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 14 ਅਗਸਤ ਤੋਂ ਹੋਵੇਗੀ ਅਤੇ ਆਖਰੀ ਮੈਚ 21 ਸਤੰਬਰ ਨੂੰ ਖੇਡਿਆ ਜਾਵੇਗਾ। ਨਾਕਆਉਟ ਅਤੇ ਫਾਈਨਲ ਮੈਚ ਗੁਯਾਨਾ ਵਿੱਚ ਹੋਣਗੇ।
ਇਹ ਮਜ਼ਾਕੀਆ ਨਿਯਮ ਤਾਂ ਸਿਰਫ਼ ਇੱਕ ਜੁਗਤ ਸੀ, ਪਰ ਜੇਕਰ ਇਹ ਅਸਲ ਵਿਚ ਲਾਗੂ ਹੋ ਜਾਂਦਾ ਤਾਂ ਕ੍ਰਿਕਟ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਸਕਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8